ਕੁੱਟ-ਮਾਰ ਦੇ ਮਾਮਲੇ ’ਚ 2 ਸਕੇ ਭਰਾਵਾਂ ਸਮੇਤ 4 ਖ਼ਿਲਾਫ਼ ਕੇਸ ਦਰਜ

Thursday, May 28, 2026 - 06:19 PM (IST)

ਕੁੱਟ-ਮਾਰ ਦੇ ਮਾਮਲੇ ’ਚ 2 ਸਕੇ ਭਰਾਵਾਂ ਸਮੇਤ 4 ਖ਼ਿਲਾਫ਼ ਕੇਸ ਦਰਜ

ਫਗਵਾੜਾ (ਜਲੋਟਾ)-ਥਾਣਾ ਸਿਟੀ ਫਗਵਾੜਾ ਦੀ ਪੁਲਸ ਵੱਲੋਂ ਕੁੱਟਮਾਰ ਦੇ ਮਾਮਲੇ ਵਿੱਚ ਦੋ ਸਕੇ ਭਰਾਵਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਕਿਆਮੁਦੀਨ ਪੁੱਤਰ ਮੁਹੰਮਦ ਮੁਸਤਫਾ ਨਿਵਾਸੀ ਗਲੀ ਨੰਬਰ 7, ਸ਼ਾਮ ਨਗਰ ਮੁਹੱਲਾ ਪੀਪਾਰੰਗੀ, ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਜਗਮੋਹਨ ਪੁੱਤਰ ਪੁਰਸ਼ੋਤਮ ਦਾਸ ਨਿਵਾਸੀ ਗਲੀ ਨੰਬਰ 7, ਸ਼ਾਮ ਨਗਰ ਪੀਪਾਰੰਗੀ ਫਗਵਾੜਾ, ਹੈਪੀ ਪੁੱਤਰ ਪੁਰਸ਼ੋਤਮ ਦਾਸ ਨਿਵਾਸੀ ਗਲੀ ਨੰਬਰ 7, ਸ਼ਾਮ ਨਗਰ ਫਗਵਾੜਾ ਅਤੇ ਉਨ੍ਹਾਂ ਦੇ ਨਾਲ ਮੌਕੇ ''ਤੇ ਮੌਜੂਦ ਰਹੇ 2 ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ।

ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਧਾਰਾ 323, 506, 341 ਅਤੇ 34 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Shivani Bassan

Content Editor

Related News