ਨਡਾਲਾ ਵਿਖੇ ਪਰਿਵਾਰ ’ਤੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ
Sunday, Sep 03, 2023 - 06:29 PM (IST)

ਨਡਾਲਾ (ਸ਼ਰਮਾ)-ਬੀਤੇ ਦਿਨੀਂ ਨਡਾਲਾ ਤੋਂ ਇਕ ਪਰਿਵਾਰ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਸਕੂਟਰੀਆਂ ’ਤੇ ਸਵਾਰ ਹੋ ਕੇ ਵਾਪਸ ਕਪੂਰਥਲਾ ਜਾ ਰਿਹਾ ਸੀ ਕਿ ਪਿੰਡ ਲੱਖਣ ਕੇ ਪੱਡਾ ਨੇੜੇ ਸੜਕ ਕਿਨਾਰੇ ਝਾੜੀਆਂ ’ਚ ਲੁੱਕੇ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ ਅਤੇ ਫਿਰ ਝਾੜੀਆਂ ’ਚ ਕਿਧਰੇ ਗਾਇਬ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਕਪਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਜਨੀ ਅਤੇ ਬੱਚਿਆਂ ਨਾਲ ਨਡਾਲਾ ਆਇਆ ਸੀ।
ਇਸ ਦੌਰਾਨ ਮੇਰੀ ਪਤਨੀ ਨੇ ਆਪਣੇ ਭਰਾ ਨੂੰ ਰੱਖੜੀ ਬੰਨ੍ਹੀ ਅਤੇ ਸ਼ਾਮ 6 ਕੁ ਵਜੇ ਵਾਪਸ ਆਪਣੇ ਘਰ ਕਪੂਰਥਲਾ ਚੱਲ ਪਏ। ਮੈਂ ਆਪਣੇ ਬੇਟੇ ਨਾਲ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਅੱਗੇ ਅੱਗੇ ਜਾ ਰਿਹਾ ਸੀ ਅਤੇ ਮੇਰੀ ਪਤਨੀ ਦੂਜੀ ਸਕੂਟਰੀ ’ਤੇ ਸਵਾਰ, ਬੱਚਿਆਂ ਨਾਲ ਪਿੱਛੇ-ਪਿੱਛੇ ਆ ਰਹੀ ਸੀ, ਜਦੋਂ ਅਸੀਂ ਲੱਖਣ ਕੇ ਪੱਡਾ ਤੋਂ ਥੋੜਾ ਅੱਗੇ ਪੁੱਜੇ ਤਾਂ ਝਾੜੀਆਂ ’ਚ ਲੁੱਕੇ ਲੁਟੇਰਿਆਂ ਨੇ ਰੱਸਾ ਟਾਈਪ ਕੋਈ ਚੀਜ਼ ਮੇਰੇ ਵੱਲ ਸੁੱਟੀ ਜੋ ਮੇਰੀ ਧੋਣ ’ਤੇ ਵੱਜੀ, ਮੈਂ ਸਕੂਟਰੀ ਰੋਕ ਲਈ।
ਇਹ ਵੀ ਪੜ੍ਹੋ- ਘਰ 'ਚ ਦਾਖ਼ਲ ਹੋਏ ਮੁੰਡਾ-ਕੁੜੀ ਨੂੰ ਵੇਖ ਲੋਕਾਂ ਨੇ ਬੁਲਾਈ ਪੁਲਸ, ਬਾਅਦ 'ਚ ਹੈਰਾਨ ਕਰਦਾ ਨਿਕਲਿਆ ਪੂਰਾ ਮਾਮਲਾ
ਇਸ ਦੌਰਾਨ ਝਾੜੀਆਂ ਵਿਚ ਲੁਕੇ 3-4 ਲੁਟੇਰੇ ਜਿਨ੍ਹਾਂ ਨੇ ਹੱਥ ’ਚ ਦਾਤਰ ਫੜੇ ਸਨ, ਬਾਹਰ ਆ ਗਏ। ਮੇਰੀ ਉਨ੍ਹਾਂ ਨਾਲ ਖਿੱਚ ਧੂਹ ਹੋਈ, ਇੰਨੇ ਚਿਰ ਨੂੰ ਮਗਰ ਆ ਰਹੀ ਮੇਰੀ ਪਤਨੀ ਵੀ ਉੱਥੇ ਆ ਗਈ ਅਤੇ ਰੌਲਾ ਪਾਉਣ ਲੱਗੀ ਅਤੇ ਰਸਤੇ ’ਚ ਹੋਰ ਕਾਰਾਂ ਵੀ ਖੜ੍ਹ ਗਈਆਂ। ਲੋਕਾਂ ਦਾ ਜਮਾਵੜਾ ਇਕੱਠਾ ਹੁੰਦਾ ਵੇਖ ਉਹ ਲੁਟੇਰੇ ਫਿਰ ਝਾੜੀਆਂ ਵੱਲ ਭੱਜ ਗਏ ਅਤੇ ਗਾਇਬ ਹੋ ਗਏ। ਉਨ੍ਹਾਂ ਦੱਸਿਆ ਕਿ ਰੱਸਾ ਵੱਜਣ ਨਾਲ ਉਨ੍ਹਾਂ ਦੀ ਧੋਣ ’ਤੇ ਸੱਟ ਲੱਗੀ ਹੈ। ਫਿਲਹਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਦੌਰਾਨ ਕਪਿਲ ਕੁਮਾਰ ਦੇ ਸਾਲੇ ਲੱਕੀ ਕੁਮਾਰ ਵਾਸੀ ਨਡਾਲਾ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ’ਚ ਪੁਲਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
ਇਹ ਵੀ ਪੜ੍ਹੋ- ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ