ਖੁਰਲਾ ਕਿੰਗਰਾ ਰੋਡ ’ਤੇ ਬਰਗਰ ਖਾ ਰਹੇ ਨੌਜਵਾਨਾਂ ’ਤੇ ਹਮਲਾ, ਮੋਟਰਸਾਈਕਲ ਵੀ ਤੋੜਿਆ
Friday, Jan 19, 2024 - 03:27 AM (IST)
ਜਲੰਧਰ (ਵਰੁਣ)– ਖੁਰਲਾ ਕਿੰਗਰਾ ਰੋਡ ’ਤੇ ਸਾਈਂ ਮੰਦਿਰ ਨੇੜੇ ਬਰਗਰ ਖਾ ਰਹੇ 2 ਨੌਜਵਾਨਾਂ ’ਤੇ ਲਗਭਗ 6 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਕਰ ਿਦੱਤਾ। ਇਸ ਹਮਲੇ ਵਿਚ 2 ਨੌਜਵਾਨ ਜ਼ਖ਼ਮੀ ਹੋਏ ਹਨ। ਹਮਲਾਵਰਾਂ ਨੇ ਨੌਜਵਾਨਾਂ ਦਾ ਬਾਈਕ ਵੀ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਚਲਦੀ ਬੱਸ ਨੂੰ ਲੱਗੀ ਅੱਗ, ਲਾਡੋਵਾਲ ਟੋਲ ਪਲਾਜ਼ਾ 'ਤੇ ਲੱਗਿਆ ਲੰਬਾ ਜਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਲਾ ਕਿੰਗਰਾ ਨਿਵਾਸੀ ਮੁਲਖ ਰਾਜ ਨੇ ਦੱਿਸਆ ਕਿ ਉਸਦਾ ਦੋਸਤ ਕਰਣ ਅਤੇ ਸੰਦੀਪ ਫਰੈਂਡਜ਼ ਐਵੇਨਿਊ ਤੋਂ ਉਸਨੂੰ ਘਰ ਛੱਡਣ ਆਏ ਸਨ। ਜਿਉਂ ਹੀ ਉਹ ਵਾਪਸ ਜਾਂਦੇ ਹੋਏ ਇਕ ਫਾਸਟ ਫੂਡ ਦੀ ਦੁਕਾਨ ’ਤੇ ਬਰਗਰ ਖਾਣ ਲਈ ਰੁਕੇ ਤਾਂ ਉਸ ਨਾਲ ਰੰਜਿਸ਼ ਰੱਖਣ ਵਾਲੇ ਨੌਜਵਾਨਾਂ ਨੇ ਕਰਣ ਅਤੇ ਸੰਦੀਪ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਦੀ ਬਾਈਕ ’ਤੇ ਵੀ ਤੇਜ਼ਧਾਰ ਹਥਿਆਰ ਮਾਰ ਕੇ ਉਸਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿੱਤਾ। ਗੁੰਡਾਗਰਦੀ ਦਾ ਨੰਗਾ ਨਾਚ ਕਰ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲ ਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8