ਕੀ ਪੰਜਾਬ 'ਚ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਬਣ ਸਕਦੈ ਕੋਈ ਮਹਾਗਠਜੋੜ?
Monday, Jun 03, 2019 - 02:41 PM (IST)
ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਨਾਲੋਂ ਟੁੱਟ ਕੇ ਵੱਖ ਹੋਏ ਸੁਖਪਾਲ ਖਹਿਰਾ ਨੇ ਜ਼ੋਰ-ਸ਼ੋਰ ਨਾਲ ਪੰਜਾਬ ਏਕਤਾ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਗਠਨ ਕੀਤਾ ਸੀ ਪਰ ਪੰਜਾਬ ਦੀ ਜਨਤਾ ਨੇ ਖਹਿਰਾ ਅਤੇ ਉਸ ਦੇ ਸਾਥੀਆਂ ਦੀ ਇਸ ਪਹਿਲ ਨੂੰ ਸਿਰੇ ਤੋਂ ਨਕਾਰ ਦਿੱਤਾ। ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਲੋਕਾਂ ਨੇ ਫਤਿਹ ਬੁਲਾਈ। ਬਸ ਭਗਵੰਤ ਮਾਨ Îਆਪਣੇ ਦਮ 'ਤੇ ਸੰਗਰੂਰ ਦੀ ਸੀਟ ਜਿੱਤਣ 'ਚ ਕਾਮਯਾਬ ਹੋ ਸਕਿਆ ਅਤੇ ਪੂਰੇ ਦੇÎਸ਼ 'ਚ ਸਿਰਫ ਇਕ ਸੀਟ 'ਤੇ ਹੀ 'ਆਪ' ਜ਼ਿੰਦਾ ਰਹਿ ਸਕੀ।
ਨਤੀਜਿਆਂ ਤੋਂ ਬਆਦ ਤੋਂ ਹੀ ਚਰਚਾ ਛਿੜ ਗਈ ਸੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਾਇਦ ਇਕ ਵਾਰ ਫਿਰ ਪੰਜਾਬ 'ਚ ਰਿਵਾਇਤੀ ਪਾਰਟੀਆਂ ਖਿਲਾਫ ਮਹਾਗਠਜੋੜ ਕਰਨ ਲਈ 'ਆਪ', ਪੀ. ਡੀ. ਏ., ਟਕਸਾਲੀ ਅਕਾਲੀ ਅਤੇ ਬਸਪਾ ਇਕਜੁਟ ਹੋ ਸਕਦੀਆਂ ਹਨ ਪਰ ਜ਼ਮੀਨੀ ਹਕੀਕਤ ਨੂੰ ਦੇਖ ਕੇ ਇਹ ਸੰਭਵ ਨਹੀਂ ਲੱਗ ਸਕਦਾ। ਅਸਲ 'ਚ ਸਿਆਸੀ ਮਾਹਿਰ ਮੰਨਦੇ ਹਨ ਕਿ ਲੋਕ ਸਭਾ ਚੋਣਾਂ ਦੀ ਤਰ੍ਹਾਂ ਹੀ ਵਿਧਾਨ ਸਭਾ ਚੋਣਾਂ 'ਚ ਵੀ ਮਹਾਗਠਜੋੜ ਦੀ ਕੋਸ਼ਿਸ਼ ਤਾਂ ਹੋਵੇਗੀ ਪਰ ਅਸਫਲ ਹੀ ਰਹੇਗੀ। ਪੰਜਾਬ ਦੇ ਰਜਨੀਤਕ ਮਾਹਿਰਾਂ ਦੀ ਮੰਨੀਏੇ ਤਾਂ ਇਹ ਛੋਟੇ ਦਲ ਅਤੇ ਆਗੂ ਇਕ ਸਟੇਜ 'ਤੇ ਇਕ ਸੁਰ ਨਹੀਂ ਹੋ ਸਕਦੇ।
ਮਾਹਿਰਾਂ ਦੱਸਦੇ ਹਨ ਕਿ ਹੁਣ ਇਸ ਮਹਾਗਠਜੋੜ 'ਚ ਸੁੱਚਾ ਸਿੰਘ ਛੋਟੇਪੁਰ ਅਤੇ ਬਸਪਾ ਨੂੰ ਸ਼ਾਮਲ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ, ਜੋ ਕਿ ਸੰਭਵ ਨਹੀਂ ਹੈ ਕਿਉਂਕਿ ਸਵਾਲ ਇਹ ਉਠਦਾ ਹੈ ਕਿ ਕੀ ਇਨ੍ਹਾਂ ਪਾਰਟੀਆਂ ਦੇ ਆਗੂ ਇਕਜੁਟ ਹੋ ਕੇ ਕਿਸ ਤਰ੍ਹਾਂ ਐਡਜਸਟ ਹੋ ਸਕਣਗੇ? ਪੰਜਾਬ ਲੋਕ ਸਭਾ ਦੀਆਂ 13 ਸੀਟਾਂ 'ਤੇ ਇਨ੍ਹਾਂ ਦੀ ਸਹਿਮਤੀ ਨਹੀਂ ਬਣ ਸਕੀ। ਜੇਕਰ ਇਹ ਮਹਾਗਠਜੋੜ ਬਣਾਉਂਦੇ ਹਨ ਤਾਂ ਜ਼ਰੂਰ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ। ਖਡੂਰ ਸਾਹਿਬ ਸੀਟ ਤਾਂ ਇਨ੍ਹਾਂ ਦੀ ਪੱਕੀ ਹੋ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਸਾਰੇ ਆਪਣਾ ਰਾਗ ਗਾਉਣ ਵਾਲੇ ਆਗੂ ਹਨ।
ਸਿਆਸੀ ਮਾਹਿਰ ਦੱਸਦੇ ਹਨ ਕਿ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦੋਵੇਂ ਬੜਬੋਲੜੇ ਹਨ ਅਤੇ ਕਿਸ ਦੇ ਬਾਰੇ ਕੀ ਬੋਲ ਦੇਣ ਇਸ ਦਾ ਕੁਝ ਪਤਾ ਨਹੀਂ। ਡਾ. ਗਾਂਧੀ ਅਤੇ ਛੋਟੇਪੁਰ ਕਦੇ ਕਿਸੇ ਦੀ ਗੱਲ ਨਹੀਂ ਸੁਣ ਸਕਦੇ ਅਤੇ ਖੁਦ ਨੂੰ ਸਹੀ ਕਹਿਣ ਦੀ ਬੁਰੀ ਆਦਤ ਹੀ ਇਨ੍ਹਾਂ ਨੂੰ ਕਿਸੇ ਪਾਰਟੀ 'ਚ ਟਿਕਣ ਨਹੀਂ ਦਿੰਦੀ। ਟਕਸਾਲੀ ਅਕਾਲੀਆਂ ਨੂੰ ਇਹ ਵਹਿਮ ਹੈ ਕਿ ਉਹ ਹੀ ਪੂਰੇ ਪੰਜਾਬ ਅਤੇ ਪੰਥ ਦੇ ਹਿਤੈਸ਼ੀ ਹਨ, ਇਸ ਲਈ ਉਹ ਇਕ ਸੀਟ ਕਰਕੇ ਹੀ ਸਮਝੌਤੇ ਤੋਂ ਪਿੱਛੇ ਹਟ ਜਾਂਦੇ ਹਨ। ਬਸਪਾ ਤਾਂ ਮਾਇਆਵਤੀ ਦੇ ਇਸ਼ਾਰੇ 'ਤੇ ਚੱਲਦੀ ਹੈ ਅਤੇ ਮਾਇਆਵਤੀ ਉਹ ਹੀ ਕਰੇਗੀ ਜਿਸ 'ਚ ਉਸ ਦਾ ਨਿੱਜੀ ਫੈਸਲਾ ਹੋਵੇਗਾ।
ਬੈਂਸ ਭਰਾਵਾਂ ਦੀ ਗੱਲ ਕਰੀਏ ਤਾਂ ਇਸ ਵਾਰ ਚੋਣਾਂ 'ਚ ਲੁਧਿਆਣਾ 'ਚ ਉਨ੍ਹਾਂ ਦੀ ਹਾਰ ਨੇ ਸਾਬਤ ਕਰ ਦਿੱਤਾ ਕਿ ਜਿਸ ਲੁਧਿਆਣਾ 'ਚ ਬੈਂਸ ਭਰਾ ਆਪਣਾ ਬੈਂਕ ਵੋਟ ਪੱਕਾ ਸਮਝਦੇ ਸਨ, ਉਥੇ ਹੀ ਉਨ੍ਹਾਂ ਦੀ ਜ਼ਮੀਨ ਖਿਸਕ ਗਈ। ਉਥੇ ਸੂਚਨਾ ਇਹ ਵੀ ਹੈ 'ਆਪ' ਅਤੇ ਖਹਿਰਾ ਗੁੱਟ ਦੇ ਕੁਝ ਵਿਧਾਇਕਾਂ ਅੰਦਰਖਾਤੇ ਨਾਲ ਇਨ ਟੱਚ ਹੈ, ਉਥੇ ਭਾਜਪਾ ਅਤੇ ਅਕਾਲੀ ਦਲ ਵੀ 'ਆਪ' ਦੇ ਵਿਧਾਇਕਾਂ 'ਤੇ ਡੋਰੇ ਪਾ ਰਿਹਾ ਹੈ। ਦੋ ਵਿਧਾਇਕ 'ਆਪ' ਦੇ ਪਹਿਲਾਂ ਹੀ ਕਾਂਗਰਸ ਦੀ ਝੋਲੀ 'ਚ ਜਾ ਚੁੱਕੇ ਹਨ। ਇਸੇ 'ਚ ਪੰਜਾਬ 'ਚ ਮਹਾਗਠਜੋੜ ਤਿਆਰ ਕਰਨਾ ਨਾ ਬਰਾਬਰ ਹੀ ਹੈ ਅਤੇ ਰਾਜਨੀਤਕ ਮਾਹਿਰ ਇਸ ਨੂੰ ਅਸੰਭਵ ਹੀ ਮੰਨਦੇ ਹਨ।
ਬੀਤੇ ਦਿਨੀਂ ਕਾਂਗਰਸੀ ਆਗੂ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ 'ਚ ਹੋਈ ਤਨਾਤਣੀ ਤੋਂ ਬਾਅਦ ਟਕਸਾਲੀ ਅਕਾਲੀ ਆਗੂਆਂ ਅਤੇ ਖਹਿਰਾ ਨੇ ਬਿਆਨ ਦਿੱਤਾ ਸੀ ਕਿ ਸਿੱਧੂ ਉਨ੍ਹਾਂ ਦੇ ਨਾਲ ਮਿਲ ਜਾਣ। ਇਸ 'ਤੇ ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਜਿਸ ਪਾਰਟੀ 'ਚ ਗਏ ਹਨ, ਉਸ ਦੇ ਵੱਡੇ ਆਗੂਆਂ ਖਿਲਾਫ ਹੀ ਬੋਲਦੇ ਰਹੇ ਹਨ, ਇਸ ਲਈ ਮਹਾਗਠਜੋੜ 'ਚ ਉਸ ਦਾ ਆਉਣਾ ਕਿਸੇ ਕਾਮੇਡੀ ਸ਼ੋਅ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਜਿਸ 'ਚ ਇਕ ਤੋਂ ਵੱਧ ਕੇ ਇਕ ਮੂੰਹ-ਫਟ ਸ਼ਾਮਲ ਹਨ, ਉਥੇ ਸਿੱਧੂ ਵਰਗੇ ਆਗੂ ਨੂੰ ਸੰਭਾਲਣਾ ਕਿਸੇ ਦੇ ਵੱਸ ਦੀ ਗੱਲ ਨਹੀਂ। ਇਸ ਪ੍ਰਕਾਰ ਗਠਜੋੜ ਦਾ ਰਿਵਾਇਤੀ ਪਾਰਟੀਆਂ ਜਮ ਕੇ ਲਾਭ ਲੈਂਦੀਆਂ ਹਨ, ਕਿਉਂਕਿ ਅਜਿਹੇ ਗਠਜੋੜ 'ਚ ਕੁਝ ਆਗੂ ਵੱਡੀਆਂ ਪਾਰਟੀਆਂ ਨਾਲ ਅੰਦਰ ਖਾਤੇ ਮਿਲ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਲਈ ਲੱਗਦਾ ਹੈ ਕਿ ਗਠਜੋੜ 'ਚ ਲੱਗਣ ਵਾਲੇ ਕੁਝ ਵੱਡੇ ਆਗੂ ਹੋ ਸਕਦਾ ਹੈ ਕਿ ਖੁਦ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਿਵਾਇਤੀ ਪਾਰਟੀਆਂ 'ਚ ਸ਼ਾਮਲ ਹੋ ਜਾਣ।