ਵਿਜੀਲੈਂਸ ਨੇ ਏ.ਐੱਸ.ਆਈ. ਨੂੰ 5 ਹਜ਼ਾਰ ਦੀ ਰਿਸ਼ਵਤ ਸਣੇ ਕੀਤਾ ਕਾਬੂ

03/04/2021 4:09:07 PM

ਨਕੋਦਰ (ਪਾਲੀ)- ਸਿਟੀ ਥਾਣੇ ਵਿੱਚ ਤਾਇਨਾਤ ਇਕ ਏ. ਐੱਸ .ਆਈ . ਨੂੰ ਵਿਜੀਲੈਂਸ ਟੀਮ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਪਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਡੀ. ਐੱਸ. ਪੀ (ਵਿਜੀਲੈਂਸ ਬਿਊਰੋ) ਕਪੂਰਥਲਾ ਅਸ਼ਵਨੀ ਕੁਮਾਰ ਨੇ ਸਮੇਤ ਟੀਮ ਬੁੱਧਵਾਰ ਪੁਸ਼ਪਾ ਕੁਮਾਰੀ ਪਤਨੀ ਘਣਸ਼ਾਮ ਵਾਸੀ ਗੋਲਡ ਐਵੀਨਿਊ ਕਲੋਨੀ ਨਜਦੀਕ ਜਲੰਧਰ ਪੁੱਲੀ ਨਕੋਦਰ ਦੀ ਸ਼ਕਾਇਤ' ਉਤੇ ਏ. ਐੱਸ .ਆਈ. ਮੁਲਕ ਰਾਜ ਨੂੰ 5000 ਰੁਪਏ ਰਿਸ਼ਵਤ ਲੈਦੇ ਫੜਿਆ ਗਿਆ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

PunjabKesari

ਪੁਸ਼ਪਾ ਕੁਮਾਰੀ ਪਤਨੀ ਘਣਸ਼ਾਮ ਨੇ ਦੱਸਿਆ ਕਿ ਰੀਟਾ ਪਤਨੀ ਜੈਮਸ ਵਾਸੀ ਗਾਧਰਾ ਥਾਣਾ ਸਦਰ ਨਕੋਦਰ ਨੇ ਮ: ਨੰ 103 ਮਿਤੀ 31-08-2020 ਅ/ਧ 304,316,34 IPC 15 (3) ਇੰਡੀਅਨ ਮੈਡੀਕਲ ਕੋਸਲ ਐਕਟ 1956 ਤਹਿਤ ਥਾਣਾ ਸਿਟੀ ਨਕੋਦਰ ਵਿਖੇ ਉਸ ਦੇ ਅਤੇ ਉਸ ਦੀ ਸੱਸ ਊਸ਼ਾ ਰਾਣੀ ਪਤਨੀ ਹਿਤ ਨਰਾਇਣ ਖ਼ਿਲਾਫ਼ ਦਰਜ ਕਰਵਾਇਆ ਸੀ । ਜਿਸ ਵਿੱਚ ਏ. ਐੱਸ .ਆਈ . ਮੁਲਖ ਰਾਜ ਵੱਲੋ ਰਾਜੀਨਾਮਾ ਕਰਵਾਉਣ ਅਤੇ ਮਕੱਦਮਾ ਟੂ ਕੋਰਟ ਕਰਵਾਉਣ ਦੇ ਸਬੰਧ ਵਿੱਚ ਸਾਡੇ ਪਾਸੋਂ 15 ਹਜਾਰ ਰੁਪਏ ਦੀ ਮੰਗ ਕਰ ਰਿਹਾ ਸੀ। ਜਿਸ ਸਬੰਧੀ ਏ. ਐੱਸ .ਆਈ. ਮੁਲਕ ਰਾਜ ਐਡਵਾਂਸ 5000 ਰੁਪਏ ਰਿਸ਼ਵਤ ਲੈਣ ਲਈ ਸਾਡੇ ਘਰ ਆਇਆ ਸੀ, ਜਿਸ ਨੂੰ ਵਿਜੀਲੈਂਸ ਟੀਮ ਵੱਲੋ ਮੋ'ਕੇ ਤੇ ਰਿਸ਼ਵਤ ਦੇ ਪੈਸਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ । 

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

ਕੀ ਸੀ ਬਲੈਕ ਮੇਲ ਦਾ ਮਾਮਲਾ 
ਪਿਛਲੇ ਸਾਲ ਗੋਲਡਨ ਅਵੇਨਿਓ ਕਲੋਨੀ ਦੀ ਇਕ ਨਰਸ ਊਸ਼ਾ ਰਾਣੀ ਉਤੇ ਇਕ ਐੱਫ. ਆਈ. ਆਰ. ਦਰਜ ਹੋਈ ਸੀ ਕਿ ਉਸ ਦੀ ਲਾਪਰਵਾਹੀ ਦੇ ਚਲਦਿਆ ਇਕ ਜਣੇਪੇ ਦੌਰਾਨ ਗਰਭਵਤੀ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ। ਉਹ ਮਾਮਲਾ ਅਜੇ ਤਕ ਚਲ ਰਿਹਾ ਹੈ ਏ. ਐੱਸ .ਆਈ ਮੁਲਖ਼ ਰਾਜ ਉਸ ਕੇਸ ਨੂੰ ਹੋਰ ਉਲਝਾਉਣ ਅਤੇ ਊਸ਼ਾ ਰਾਣੀ ਨੂੰ ਇਸ ਵਿੱਚ ਕਥਿਤ ਤੌਰ ਉਤੇ ਫਸਾਉਣ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਪੈਸੇ ਲੈ ਰਿਹਾ ਸੀ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ


shivani attri

Content Editor

Related News