ਘਰ ’ਚ ਭੱਠੀ ਲਾ ਕੇ ਨਾਜਾਇਜ਼ ਸ਼ਰਾਬ ਕੱਢਣ ਵਾਲਾ ਰੰਗੇ ਹੱਥੀਂ ਕਾਬੂ
05/26/2023 1:49:28 PM

ਜਲੰਧਰ (ਮਹੇਸ਼)–ਥਾਣਾ ਸਦਰ ਦੀ ਪੁਲਸ ਨੇ ਪਿੰਡ ਹਰਦੋ ਫਰਾਲਾ ਵਿਚ ਰੇਡ ਕਰਕੇ ਘਰ ਵਿਚ ਭੱਠੀ ਲਾ ਕੇ ਦੇਸੀ ਸ਼ਰਾਬ ਕੱਢ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਦੇ ਮੁਖੀ ਇੰਸ. ਭਰਤ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਦੋ ਫਰਾਲਾ ਵਿਚ ਇਕ ਵਿਅਕਤੀ ਆਪਣੇ ਘਰ ਵਿਚ ਭੱਠੀ ਲਾ ਕੇ ਨਾਜਾਇਜ਼ ਸ਼ਰਾਬ ਕੱਢਦਾ ਹੈ, ਜਿਸ ’ਤੇ ਐੱਸ. ਆਈ. ਰਾਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਉਕਤ ਵਿਅਕਤੀ ਦੇ ਘਰ ਵਿਚ ਰੇਡ ਕਰਕੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਮੁਲਜ਼ਮ ਦੀ ਪਛਾਣ ਮੋਤੀ ਲਾਲ ਉਰਫ਼ ਲਾਲੀ ਪੁੱਤਰ ਜੋਗੀ ਰਾਮ ਨਿਵਾਸੀ ਪਿੰਡ ਹਰਦੋ ਫਰਾਲਾ ਥਾਣਾ ਸਦਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿਚੋਂ 3 ਹਜ਼ਾਰ ਐੱਮ. ਐੱਲ. ਦੇਸੀ ਸ਼ਰਾਬ, ਚਾਲੂ ਭੱਠੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿਚ ਐਕਸਾਈਜ਼ ਐਕਟ ਤਹਿਤ 84 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਉਸ ਕੋਲੋਂ ਹੋਰ ਪੁੱਛਗਿੱਛ ਕਰਕੇ ਪੁਲਸ ਇਹ ਪਤਾ ਲਾ ਰਹੀ ਹੈ ਕਿ ਉਹ ਕਦੋਂ ਤੋਂ ਇਸ ਗੈਰ-ਕਾਨੂੰਨੀ ਕੰਮ ਅੰਜਾਮ ਦੇ ਰਿਹਾ ਸੀ।
ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।