ਜੂਆ ਖੇਡ ਰਹੇ 11 ਮੁਲਜ਼ਮ ਵੱਡੀ ਮਾਤਰਾ ਵਿਚ ਨਕਦੀ ਸਣੇ ਗ੍ਰਿਫ਼ਤਾਰ

07/23/2021 2:15:12 PM

ਕਪੂਰਥਲਾ/ਢਿੱਲਵਾਂ (ਭੂਸ਼ਣ/ਮਹਾਜਨ/ਜਗਜੀਤ)- ਸੀ. ਆਈ. ਏ. ਸਟਾਫ਼ ਕਪੂਰਥਲਾ ਅਤੇ ਢਿੱਲਵਾਂ ਪੁਲਸ ਨੇ 2 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਦੇ ਦੌਰਾਨ ਜੂਆ ਖੇਡ ਰਹੇ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 59 ਹਜ਼ਾਰ 900 ਰੁਪਏ ਦੀ ਨਕਦੀ, ਤਾਸ਼ ਦੇ ਪੱਤੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜਮਾਂ ਖਿਲਾਫ਼ ਦੋਵਾਂ ਥਾਣਿਆਂ ਦੀ ਪੁਲਸ ਨੇ ਮਾਮਲੇ ਦਰਜ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਐੱਸ. ਪੀ. (ਜਾਂਚ) ਅਤੇ ਡੀ. ਐੱਸ. ਪੀ (ਜਾਂਚ) ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਟੀਮ ਨੇ ਮਹਿਤਾਬਗੜ੍ਹ ਖੇਤਰ ’ਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖ਼ਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਮਨੋਜ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਰਿਸ਼ੀ ਨਗਰ ਕਰਤਾਰਪੁਰ, ਸੁਨੀਲ ਪੁੱਤਰ ਸੁੱਖਾ ਵਾਸੀ ਮਹਿਤਾਬਗੜ੍ਹ ਕਪੂਰਥਲਾ ਅਤੇ ਜਗਮੋਹਨ ਪੁੱਤਰ ਭਗਤ ਰਾਮ ਵਾਸੀ ਕਰਤਾਰਪੁਰ ਜਲੰਧਰ ਭੋਲੇ-ਭਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਲਾਟਰੀ ਦੀ ਆੜ ’ਚ ਚੂਨਾ ਲਾ ਰਹੇ ਹਨ, ਜਦਕਿ ਉਹ ਅਜਿਹਾ ਕੁਝ ਵੀ ਨਹੀਂ ਕਰਦੇ ਹਨ। ਇਹ ਲੋਕ ਇਸ ਸਮੇਂ ਲੋਕਾਂ ਨੂੰ ਲਾਟਰੀਆਂ ਵੇਚਣ ਦਾ ਝਾਂਸਾ ਦੇ ਰਹੇ ਹਨ, ਜਿਸ ’ਤੇ ਪੁਲਸ ਟੀਮ ਨੇ ਮੌਕੇ ’ਤੇ ਛਾਪੇਮਾਰੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 35 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ। ਇਹ ਮੁਲਜ਼ਮ ਮੌਕੇ ’ਤੇ ਜੂਆ ਖੇਡ ਰਹੇ ਸਨ। ਮੁਲਜਮਾਂ ਖਿਲਾਫ ਥਾਣਾ ਸਿਟੀ ਕਪੂਰਥਲਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕੈਪਟਨ ਨੇ 2 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

PunjabKesari

ਉੱਥੇ ਹੀ ਦੂਜੇ ਪਾਸੇ ਐੱਸ. ਐੱਚ. ਓ. ਢਿੱਲਵਾਂ ਹਰਜਿੰਦਰ ਸਿੰਘ ਨੇ ਪੁਲਸ ਟੀਮ ਨਾਲ ਰਾਸ਼ਟਰੀ ਰਾਜ ਮਾਰਗ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਰੋਲੀ ਥਾਣਾ ਮਹਿਣਾ ਜ਼ਿਲਾ ਮੋਗਾ ਜੋ ਮੇਲਿਆਂ ’ਚ ਪਲਾਸਟਿਕ ਦੀਆਂ ਠੀਕਰੀਆਂ ਅਤੇ ਸਟਿੱਕਰਾਂ ਨਾਲ ਹੇਰਾਫੇਰੀ ਨਾਲ ਜੂਆ ਖਿਡਾਉਂਦਾ ਹੈ ਅਤੇ ਭੋਲੇ-ਭਾਲੇ ਲੋਕਾਂ ਨੂੰ ਡਬਲ ਪੈਸੇ ਦੇਣ ਦਾ ਝਾਂਸਾ ਦਿੰਦਾ ਹੈ। ਉਕਤ ਵਿਅਕਤੀ ਆਪਣੇ ਸਾਥੀਆਂ ਸੁਖਪਾਲ ਸਿੰਘ ਪੁੱਤਰ ਚਮਕੌਰ ਸਿੰਘ, ਬਲਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਰੋਲੀ, ਥਾਣਾ ਮਹਿਣਾ ਜ਼ਿਲਾ ਮੋਗਾ, ਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਘੱਲ ਕਲਾਂ, ਥਾਣਾ ਸਦਰ ਮੋਗਾ, ਕੁਲਵਿੰਦਰ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਚੁੱਪਕੀਤੀ ਥਾਣਾ ਚਡ਼ਿੱਕ ਮੋਗਾ ਨਾਲ ਸਵਿਫਟ ਡਿਜ਼ਾਇਰ ਨੰ. ਪੀ. ਬੀ-04-ਏ. ਬੀ.-9687 ਅਤੇ ਇਕ ਮੋਟਰਸਾਈਕਲ ਨੰ. ਪੀ. ਬੀ-08-ਸੀ. ਬੀ-3417 ’ਤੇ ਆਏ ਹਨ।

ਇਹ ਵੀ ਪੜ੍ਹੋ: ਤਾਜਪੋਸ਼ੀ ਸਮਾਗਮ ’ਚ ਪਹੁੰਚੇ ਹਰੀਸ਼ ਰਾਵਤ ਬੋਲੇ, ‘‘ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਸਿੱਧੂ’’

ਪੁਲਸ ਨੇ ਮਨੀਸ਼ ਮਹਿਤਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਨਵੀਂ ਆਬਾਦੀ ਬਿਆਸ, ਅਮਰਜੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਅਜੀਤ ਨਗਰ ਬਿਆਸ ਅਤੇ ਅਮਨ ਪੁੱਤਰ ਓਮ ਪ੍ਰਕਾਸ਼ ਵਾਸੀ ਨਿਊ ਆਬਾਦੀ ਬਿਆਸ ਨੂੰ ਨਾਲ ਲੈ ਕੇ ਜਿੱਤਣ ’ਤੇ ਡਬਲ ਪੈਸੇ ਦੇਣ ਦਾ ਝਾਂਸਾ ਦੇ ਕੇ ਟੋਲ ਪਲਾਜ਼ਾ ਢਿੱਲਵਾਂ ਦੇ ਅੱਗੇ ਕਾਰ ਦੀ ਬੋਨਟ ’ਤੇ ਸਟਿੱਕਰ ਠੀਕਰੀਆਂ ਨਾਲ ਪੈਸੇ ਲਾ ਕੇ ਜੂਆ ਖੇਡਦੇ ਸੁਖਵਿੰਦਰ ਸਿੰਘ, ਸੁਖਪਾਲ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨੀਸ਼ ਮਹਿਤਾ, ਅਮਰਜੀਤ ਸਿੰਘ ਤੇ ਅਮਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 24 ਹਜ਼ਾਰ 900 ਰੁਪਏ ਦੀ ਨਕਦੀ ਬਰਾਮਦ ਕੀਤੀ। ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News