ਹਥਿਆਰਬੰਦ ਲੁਟੇਰਿਆਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀ ਨਕਦੀ ਤੇ ਸੋਨਾ ਲੁੱਟਿਆ
Sunday, Apr 03, 2022 - 05:57 PM (IST)

ਕਪੂਰਥਲਾ (ਚੰਦਰ ਮੜ੍ਹੀਆ)-ਬੀਤੀ ਰਾਤ ਥਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਫ਼ਰੀਦ ਸਰਾਏ ਦੇ ਬਾਹਰਵਾਰ ਇਕ ਡੇਰੇ ਨੂੰ 4 ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਪਿਸਤੌਲ ਤੇ ਹੋਰ ਹਥਿਆਰਾਂ ਦੇ ਦਮ ’ਤੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰ ਤੇ ਧਮਕਾਉਂਦੇ ਹੋਏ ਘਰ ’ਚੋਂ ਤਕਰੀਬਨ 6 ਲੱਖ ਰੁਪਏ ਦਾ ਸੋਨਾ ਅਤੇ 4 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।ਇਸ ਮਾਮਲੇ ’ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : DJ ’ਤੇ ਵੱਜਦੇ ਲੱਚਰ ਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ADGP ਵੱਲੋਂ ਨਵੇਂ ਹੁਕਮ (ਵੀਡੀਓ)