ਸੂਟ ਖਰੀਦਣ ਦੇ ਬਹਾਨੇ ਕੱਪੜਿਆਂ ਦੇ ਥਾਨ ਚੋਰੀ ਕਰਨ ਵਾਲੀਆਂ ਔਰਤਾਂ ਸਣੇ ਇਕ ਹੋਰ ਕਾਬੂ, ਕੱਪੜਾ ਵੀ ਬਰਾਮਦ

Sunday, Nov 05, 2023 - 03:18 PM (IST)

ਗੁਰਾਇਆ (ਮੁਨੀਸ਼, ਹੇਮੰਤ) : ਥਾਣਾ ਗੁਰਾਇਆ ਦੇ ਮੁੱਖ ਅਫਸਰ ਇੰਸ. ਸੁਖਦੇਵ ਸਿੰਘ ਨੇ ਦੱਸਿਆ ਉਨ੍ਹਾਂ ਦੀ ਟੀਮ ਵੱਲੋਂ ਸੂਟਾਂ ਦੀਆਂ ਦੁਕਾਨਾਂ ’ਚੋਂ ਸੂਟਾਂ ਦੇ ਥਾਨ ਚੋਰੀ ਕਰਨ ਵਾਲੀਆਂ 4 ਔਰਤਾਂ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਤੋਂ ਚੋਰੀ ਕੀਤੇ ਸੂਟਾਂ ਦੇ 14 ਥਾਨ ਬਰਾਮਦ ਕਰਨ ’ਚ ਵੀ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ

ਉਨ੍ਹਾਂ ਦੱਸਿਆ ਕਿ ਜੀਸ਼ਨ ਪੁੱਤਰ ਇਰਫਾਨ ਨੇ ਦੱਸਿਆ ਕਿ ਉਹ ਬੱਸ ਅੱਡਾ ਗੁਰਾਇਆ ਦੇ ਨਜ਼ਦੀਕ ਯਮ-ਯਮ ਫੈਬਰਿਕ ਨਾਂ ਦੀ ਕੱਪੜੇ ਦੀ ਦੁਕਾਨ ਕਰਦਾ ਹੈ। ਮਿਤੀ 3-11-2023 ਨੂੰ ਦੁਪਹਿਰ ਕਰੀਬ  01:30 ਵਜੇ ਉਸ ਦੀ ਦੁਕਾਨ ’ਤੇ 4 ਔਰਤਾਂ ਆਈਆਂ ਤੇ ਉਸ ਨੂੰ ਲੇਡੀ ਸੂਟ ਦਿਖਾਉਣ ਨੂੰ ਕਹਿਣ ਲੱਗੀਆਂ। ਇਸ ਦੌਰਾਨ ਇਨ੍ਹਾਂ ਨੇ ਕੋਈ ਵੀ ਸੂਟ ਨਹੀਂ ਖਰੀਦਿਆ ਤੇ ਦੁਕਾਨ ’ਚੋਂ ਚਲੇ ਗਈਆਂ। ਉਸ ਨੇ ਕਰੀਬ 5 ਮਿੰਟ ਬਾਅਦ ਵੇਖਿਆ ਤਾਂ ਉਸ ਦੀ ਦੁਕਾਨ ’ਚੋਂ 14 ਥਾਨ ਚੋਰੀ ਹੋ ਗਏ ਸਨ। ਉਸ ਨੇ ਇਨ੍ਹਾਂ ਚਾਰੇ ਔਰਤਾਂ ਦਾ ਪਿੱਛਾ ਕੀਤਾ ਤਾਂ ਇਹ ਇਕ ਆਟੋ ’ਚ ਜਲੰਧਰ ਵਾਲੀ ਸਾਈਡ ਨੂੰ ਚਲੇ ਗਈਆਂ। ਉਸ ਨੇ ਰਾਹਗੀਰਾਂ ਦੀ ਮਦਦ ਨਾਲ ਆਟੋ ਰੋਕਿਆ ਤਾਂ ਚੋਰੀ ਹੋਇਆ ਕੱਪੜਾ ਵੀ ਮਿਲ ਗਿਆ।

PunjabKesari

ਇਨ੍ਹਾਂ ਔਰਤਾਂ ਦੇ ਨਾਂ ਕਮਲੇਸ਼ ਪਤਨੀ ਗੁਰਮੀਤ ਲਾਲ, ਕਾਂਤਾ ਪਤਨੀ ਗੁਰਮੀਤ ਲਾਲ, ਬਲਵਿੰਦਰ ਕੌਰ ਉਰਫ ਬਿੱਲੋ ਪਤਨੀ ਆਸ਼ੂ, ਨੀਤੂ ਪਤਨੀ ਸਨੀ ਤੇ ਲਖਵਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਹਨ। ਥਾਣਾ ਗੁਰਾਇਆ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ’ਤੇ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਹੈ।

ਇਹ ਵੀ ਪੜ੍ਹੋ : ਚਿਤਾਵਨੀ : ਕਿਤੇ ਪੰਜਾਬ ਦਾ ਵੀ ਨਾ ਹੋ ਜਾਵੇ ਰੇਗਿਸਤਾਨ ਵਾਲਾ ਹਾਲ!

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News