ਖ਼ਸਤਾਹਾਲ ਸੜਕ ਤੇ ਮੁੱਖ ਸੜਕ ’ਤੇ ਖੜ੍ਹਦੀਆਂ ਬੱਸਾਂ ਕਾਰਨ ਟੈਂਕਰ ਤੇ ਕਾਰ ਦੀ ਹੋਈ ਟੱਕਰ

Monday, Jul 29, 2024 - 06:42 PM (IST)

ਖ਼ਸਤਾਹਾਲ ਸੜਕ ਤੇ ਮੁੱਖ ਸੜਕ ’ਤੇ ਖੜ੍ਹਦੀਆਂ ਬੱਸਾਂ ਕਾਰਨ ਟੈਂਕਰ ਤੇ ਕਾਰ ਦੀ ਹੋਈ ਟੱਕਰ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸਥਾਨਕ ਬੱਸ ਸਟੈਂਡ ਦੇ ਬਾਹਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਸੜਕ ਦੀ ਖ਼ਸਤਾ ਹਾਲਤ ਅਤੇ ਮੁੱਖ ਸੜਕ ’ਤੇ ਖੜ੍ਹਦੀਆਂ ਬੱਸਾਂ ਕਾਰਨ ਰੋਜ਼ਾਨਾ ਹੋ ਰਹੇ ਹਾਦਸਿਆਂ ’ਚ ਲੋਕ ਜਿੱਥੇ ਆਪਣੀਆਂ ਗੱਡੀਆਂ ਦਾ ਨੁਕਸਾਨ ਕਰਵਾ ਰਹੇ ਹਨ, ਉੱਥੇ ਹੀ ਟੂ-ਵ੍ਹੀਲਰਾਂ ਵਾਲੇ ਇਸ ਉਬੜ-ਖਾਬੜ ਸੜਕ ਕਾਰਨ ਡਿੱਗ ਕੇ ਸੱਟਾਂ ਲਗਵਾਉਣ ਲਈ ਮਜਬੂਰ ਹੋ ਰਹੇ ਹਨ।

ਰੋਜ਼ਾਨਾ ਹੋ ਰਹੇ ਹਾਦਸਿਆਂ ਵਿਚ ਅੱਜ ਉਸ ਸਮੇਂ ਇਕ ਹੋਰ ਇਜਾਫ਼ਾ ਹੋ ਗਿਆ, ਜਦੋਂ ਨੰਗਲ ਸਾਈਡ ਤੋਂ ਆ ਰਹੇ ਟੈਂਕਰ ਅਤੇ ਨੰਗਲ ਸਾਈਡ ਤੋਂ ਹੀ ਆ ਰਹੀ ਟਾਟਾ ਨੈਕਸਨ ਕਾਰ ਦੀ ਸੜਕ ਦੀ ਮਾੜੀ ਹਾਲਤ ਕਾਰਨ ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਰੂਪਨਗਰ-ਨੰਗਲ ਮੁੱਖ ਸੜਕ ਉੱਪਰ ਆਪਸ ਵਿਚ ਟੱਕਰ ਹੋ ਗਈ। ਮੁੱਖ ਸੜਕ ਦੀ ਮਾੜੀ ਹਾਲਤ ਅਤੇ ਸਵਾਰੀਆਂ ਨੂੰ ਚੁੱਕਣ ਲਈ ਮੁੱਖ ਸੜਕ ’ਤੇ ਖੜ੍ਹਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਮੱਦੇਨਜ਼ਰ ਗੱਡੀਆਂ ਦੀ ਸਪੀਡ ਹੋਲੀ ਹੋਣ ਕਰਕੇ ਭਾਵੇਂ ਕਿ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਇਸ ਐਕਸੀਡੈਂਟ ਵਿਚ ਕਾਰ ਦਾ ਕਾਫ਼ੀ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ-ਧਮਕ ’ਚ ਗੁਆਚ ਕੇ ਕੈਨੇਡਾ ਗਏ ਪੰਜਾਬੀ ਵਿਦਿਆਰਥੀ ਮਿੱਟੀ ਦੇ ਮੋਹ ਨੂੰ ਲੱਗੇ ਤਰਸਣ

ਮੁੱਖ ਸੜਕ ’ਤੇ ਹੋਏ ਇਸ ਹਾਦਸੇ ਕਾਰਨ ਸੜਕ ’ਤੇ ਗੱਡੀਆਂ ਦਾ ਬਹੁਤ ਲੰਬਾ ਜਾਮ ਲੱਗ ਗਿਆ, ਜਿਸ ਨੂੰ ਮੌਕੇ ’ਤੇ ਪਹੁੰਚੇ ਸਥਾਨਕ ਚੌਂਕੀ ਇੰਚਾਰਜ ਗੁਰਮੁੱਖ ਸਿੰਘ ਵੱਲੋਂ ਤੁਰੰਤ ਆਪਣੇ ਪ੍ਰਭਾਵ ਨਾਲ ਖੁਲਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਦੱਸਣਯੋਗ ਹੈ ਕਿ ਸਥਾਨਕ ਬੱਸ ਸਟੈਂਡ ਦੇ ਬਾਹਰ ਸ਼ਹਿਰ ਨੂੰ ਮੁੜਦੀ ਇਸ ਮੁੱਖ ਸੜਕ ਦੀ ਹਾਲਤ ਬਹੁਤ ਜ਼ਿਆਦਾ ਉਬਫ-ਖਾਬੜ ਹੋਈ ਪਈ ਹੈ, ਜਿਸ ਨੂੰ ਸਬੰਧਤ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਠੀਕ ਨਹੀਂ ਕਰਵਾਇਆ ਜਾ ਰਿਹਾ ਅਤੇ ਉਪਰੋਂ ਵੱਡੀ ਗਿਣਤੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੱਸ ਸਟੈਂਡ ਦੇ ਅੰਦਰ ਜਾਣ ਦੀ ਬਜਾਏ ਬਾਹਰ ਮੁੱਖ ਸੜਕ ’ਤੇ ਖੜ ਕੇ ਹੀ ਸਵਾਰੀਆਂ ਚੁੱਕਣ ਨੂੰ ਤਰਜੀਹ ਦਿੰਦੀਆਂ ਹਨ, ਜਿਸ ਕਾਰਨ ਇਥੇ ਹਰ ਸਮੇਂ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ। ਨਾ ਤਾਂ ਇਸ ਚੌਂਕ ਵਿਚ ਕੋਈ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ ਅਤੇ ਨਾ ਹੀ ਕਿਸੇ ਟ੍ਰੈਫਿਕ ਮੁਲਾਜ਼ਮ ਦੀ ਇਥੇ ਕੋਈ ਡਿਊਟੀ ਲੱਗੀ ਹੋਈ ਹੈ ਅਤੇ ਉਪਰੋਂ ਮੁੱਖ ਸੜਕ ਹੋਣ ਕਾਰਨ ਰਾਤ ਨੂੰ ਹਨੇਰੇ ਵਿਚ ਇਸ ਜਗ੍ਹਾ ਦੇ ਉੱਪਰ ਤਕਰੀਬਨ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਿਆ ਹੀ ਰਹਿੰਦਾ ਹੈ।

ਇਹ ਵੀ ਪੜ੍ਹੋ- ਬਿਨਾਂ ਬੁਲਾਏ ਵਿਆਹ ਸਮਾਗਮ 'ਚ ਪਹੁੰਚੇ ਪੁਲਸ ਮੁਲਾਜ਼ਮਾਂ ਦੀ ਹਰਕਤ ਨੇ ਉਡਾਏ ਹੋਸ਼, ਵੀਡੀਓ ਹੋਈ ਵਾਇਰਲ

ਰੋਜ਼ਾਨਾ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਵੀ ਸਬੰਧਤ ਵਿਭਾਗ ਵੱਲੋਂ ਇਸ ਸੜਕ ਨੂੰ ਠੀਕ ਕਰਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਨਾ ਹੀ ਰੋਡਵੇਜ਼ ਅਧਿਕਾਰੀਆਂ ਵੱਲੋਂ ਮੁੱਖ ਸੜਕ ’ਤੇ ਖੜ੍ਹਦੀਆਂ ਬੱਸਾਂ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ, ਜਿਸ ਕਾਰਨ ਵੱਧਦੇ ਜਾ ਰਹੇ ਹਾਦਸਿਆਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News