ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਬਜ਼ੁਰਗ ਦੀ ਮੌਤ
Tuesday, Jan 28, 2020 - 12:58 AM (IST)

ਗੁਰਾਇਆ, (ਹੇਮੰਤ, ਜ. ਬ.)- ਇੱਥੇ ਜੀ. ਟੀ. ਰੋਡ ’ਤੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਵਲੋਂ ਫੇਟ ਮਾਰਨ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਪੁੱਤਰ ਪਿਆਰਾ ਸਿੰਘ (70) ਵਾਸੀ ਚਚਰਾੜੀ ਵਜੋਂ ਹੋਈ ਹੈ। ਅਮਰੀਕ ਸਿੰਘ ਗੁਰਾਇਆ ਦੀ ਇਕ ਫ਼ੈਕਟਰੀ ਵਿਚ ਕੰਮ ਕਰਨ ਲਈ ਆ ਰਿਹਾ ਸੀ ਕਿ ਸੰਘਣੀ ਧੁੰਦ ਕਾਰਣ ਇਹ ਹਾਦਸਾ ਵਾਪਰ ਗਿਆ।