66 ਫੁੱਟੀ ਰੋਡ ਦੇ ਨਾਲ-ਨਾਲ ਹੁਣ ਮਾਲ ਰੋਡ ’ਤੇ ਚੱਲ ਰਹੀ ਹੈ ਕਮਿਸ਼ਨ ਦੀ ਖੇਡ, ਫਸ ਸਕਦੇ ਹਨ ਲੱਖਾਂ ਰੁਪਏ

Monday, Aug 26, 2024 - 02:03 PM (IST)

66 ਫੁੱਟੀ ਰੋਡ ਦੇ ਨਾਲ-ਨਾਲ ਹੁਣ ਮਾਲ ਰੋਡ ’ਤੇ ਚੱਲ ਰਹੀ ਹੈ ਕਮਿਸ਼ਨ ਦੀ ਖੇਡ, ਫਸ ਸਕਦੇ ਹਨ ਲੱਖਾਂ ਰੁਪਏ

ਜਲੰਧਰ (ਸੁਧੀਰ)- ਤੁਸੀਂ ਇਹ ਗਾਣਾ ਤਾਂ ਜ਼ਰੂਰ ਸੁਣਿਆ ਹੋਵੇਗਾ ‘ਏ ਭਾਈ ਜ਼ਰਾ ਦੇਖ ਕੇ ਚਲੋ ਆਗੇ ਭੀ ਨਹੀਂ ਪੀਛੇ ਭੀ, ਦਾਏਂ ਭੀ ਨਹੀਂ ਬਾਏਂ ਭੀ, ਊਪਰ ਹੀ ਨਹੀਂ ਨੀਚੇ ਭੀ’ਜੀ ਹਾਂ ਇਹ ਗਾਣਾ ਅੱਜਕਲ੍ਹ ਕਮਿਸ਼ਨ ਦੇ ਚੱਕਰ ’ਚ ਪ੍ਰਾਪਰਟੀ ਕਾਰੋਬਾਰੀਆਂ ਦੇ ਝਾਂਸੇ ’ਚ ਆ ਕੇ 66 ਫੁੱਟ ਰੋਡ 'ਤੇ ਉਸ ਦੇ ਨਾਲ ਲੱਗਦੀ ਮਾਲ ਰੋਡ ’ਤੇ ਨਿਵੇਸ਼ ਕਰਨ ਵਾਲੇ ਲੋਕਾਂ ’ਤੇ ਬਿਲਕੁਲ ਫਿੱਟ ਬੈਠ ਰਿਹਾ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕਈ ਪ੍ਰਾਪਰਟੀ ਕਾਰੋਬਾਰੀ ਆਪਣੀ ਲਾਲਸਾ ਅਤੇ ਮੋਟੀ ਕਮੀਸ਼ਨ ਕਮਾਉਣ ਦੇ ਚੱਕਰ ’ਚ ਨਿਵੇਸ਼ਕਾਂ ਨੂੰ ਕੁਝ ਸਮੇਂ ’ਚ ਹੀ ਪੈਸੇ ਡਬਲ ਹੋਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਰੁਪਏ ਨਿਵੇਸ਼ ਕਰਵਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਇਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਦੇ ਝਾਂਸੇ ’ਚ ਆ ਕੇ ਕਈ ਪ੍ਰਾਪਰਟੀਆਂ ’ਚ ਨਿਵੇਸ਼ ਕੀਤਾ ਹੈ ਪੈਸੇ ਡਬਲ ਹੋਣਾ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਹੁਣ ਆਪਣੀਆਂ ਪ੍ਰਾਪਰਟੀਆਂ ਵੇਚਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਕਿਉਂਕਿ ਜਿਹੜੀਆਂ ਕੀਮਤਾਂ ’ਤੇ ਉਨ੍ਹਾਂ ਨੇ ਪ੍ਰਾਪਰਟੀਆਂ ਖ਼ਰੀਦੀਆਂ ਹਨ ਉਕਤ ਕੀਮਤ ਵੀ ਨਿਵੇਸ਼ਕਾਂ ਨੂੰ ਨਹੀਂ ਮਿਲ ਰਹੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਹੁਸ਼ਿਆਰਪੁਰ 'ਚ 3 ਗੈਂਗਸਟਰ ਗ੍ਰਿਫ਼ਤਾਰ, NRI'ਤੇ ਹੋਏ ਹਮਲੇ ਨਾਲ ਦੱਸਿਆ ਜਾ ਰਿਹੈ ਲਿੰਕ

ਸੂਤਰਾਂ ਮੁਤਾਬਕ ਹੁਣ ਉਕਤ ਨਿਵੇਸ਼ਕ ਉਕਤ ਪ੍ਰਾਪਰਟੀ ਕਾਰੋਬਾਰੀ ਨੂੰ ਜਦੋਂ ਉਕਤ ਪ੍ਰਾਪਰਟੀ ਵੇਚਣ ਲਈ ਫੋਨ ਕਰਦਾ ਹੈ ਤਾਂ ਉਕਤ ਪ੍ਰਾਪਰਟੀ ਕਾਰੋਬਾਰੀ ਉਸ ਦਾ ਫੋਨ ਹੀ ਨਹੀਂ ਚੁੱਕਦਾ ਜਾਂ ਫਿਰ ਕੁਝ ਸਮੇਂ ਬਾਅਦ ਫੋਨ ਚੁੱਕ ਕੇ ਉਸ ਨੂੰ ਟਾਲ-ਮਟੋਲ ਕਰ ਕੇ ਭਾਜੀ ਮਾਰਕੀਟ ਅਜੇ ਕੁਝ ਮੰਦੀ ਹੈ ਥੋੜ੍ਹਾ ਟਾਈਮ ਵੇਟ ਕਰੋ ਆਪਾਂ ਵੇਚ ਦਿਆਂਗੇ। ਟੈਨਸ਼ਨ ਨਹੀਂ ਲੈਣੀ ਤੁਸੀਂ ਤੁਹਾਡਾ ਭਰਾ ਬੈਠਾ ਹੈ, ਜਿਸ ਕਾਰਨ ਕਈ ਨਿਵੇਸ਼ਕਾਂ ਦਾ ਇਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਤੋਂ ਭਰੋਸਾ ਉੱਠ ਰਿਹਾ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਲੱਗਭਗ 10-12 ਸਾਲ ਪਹਿਲਾਂ ਇਸ ਸੜਕ ’ਤੇ ਕੋਈ ਆਵਾਜਾਈ ਇੰਨੀ ਨਹੀਂ ਹੋਇਆ ਕਰਦੀ ਸੀ, ਜਿਸ ਤੋਂ ਬਾਅਦ ਇਸੇ ਸੜਕ ’ਤੇ ਇਕ ਪ੍ਰਾਜੈਕਟ ਲਾਂਚ ਹੋਇਆ, ਜਿਸ ਦੇ ਕੁਝ ਸਮੇਂ ਬਾਅਦ ਲੋਕਾਂ ਨੇ ਉਕਤ ਪ੍ਰਾਜੈਕਟ ’ਚ ਨਿਵੇਸ਼ ਕਰਨਾ ਸ਼ੁਰੂ ਕੀਤਾ ਤਾਂ ਉਕਤ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਉਥੇ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ, ਜਿਸ ਦੇ ਕੁਝ ਸਮੇਂ ਬਾਅਦ ਇਸ ਸੜਕ ’ਤੇ ਕਈ ਤੇ ਪ੍ਰਾਜੈਕਟ ਵੀ ਆਉਣੇ  ਸ਼ੁਰੂ ਹੋ ਗਏ।

ਹੌਲੀ-ਹੌਲੀ ਇਸ ਸੜਕ ’ਤੇ ਅਾਬਾਦੀ ਵੀ ਵੱਧਣ ਲੱਗੀ ਉਹ ਲੋਕ ਹੌਲੀ-ਹੌਲੀ ਆਪਣੇ ਨਵੇਂ ਆਸ਼ਿਆਨੇ ’ਚ ਆ ਕੇ ਵੱਸਣ ਲੱਗੇ। ਇਸ ਰੋਡ ’ਤੇ ਕਈ ਵੱਡੇ ਨਾਮੀ ਪ੍ਰਾਜੈਕਟਾਂ ਤੇ ਕਈ ਨਵੇਂ ਲਾਂਚ ਹੋਏ ਵੱਡੇ ਪ੍ਰਾਜੈਕਟਾਂ ਨੇ ਤਾਂ ਲੋਕਾਂ ’ਤੇ ਆਪਣਾ ਵਿਸ਼ਵਾਸ ਬਣਾਇਆ, ਜਿਸ ਦੇ ਨਾਲ ਹੀ ਇਸੇ ਸੜਕ ਨੂੰ ਲੋਕਾਂ ਦੀ ਵਧਦੀ ਪਸੰਦ ਦੇਖ ਕੇ ਇਸ ਸੜਕ ’ਤੇ ਭਾਰੀ ਤਾਦਾਦ ’ਚ ਪ੍ਰਾਪਰਟੀ ਕਾਰੋਬਾਰੀਆਂ ਨੇ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ। ਕਈ ਪ੍ਰਾਪਰਟੀ ਕਾਰੋਬਾਰੀਆਂ ਨੇ ਇਨ੍ਹਾਂ ਨਾਮੀ ਨਵੇਂ ਤੇ ਪੁਰਾਣੇ ਪ੍ਰਾਜੈਕਟਾਂ ਦੀ ਅਾੜ ’ਚ ਉਸ ਦੇ ਆਲੇ-ਦੁਆਲੇ ਅਜਿਹਾ ਖੇਡ ਖੇਡਿਆ ਕਿ ਕਮੀਸ਼ਨ ਕਮਾਉਣ ਦੇ ਚੱਕਰ ’ਚ ਕਈ ਨਿਵੇਸ਼ਕਾਂ ਦੇ ਰੁਪਏ ਨਿਵੇਸ਼ ਕਰਵਾ ਕੇ ਉਸ ’ਚ ਮੋਟੀ ਕਮੀਸ਼ਨ ਡਕਾਰ ਲਈ। ਲੋਕਾਂ ਦੀ ਆਸ ਸੀ ਕਿ ਇਨ੍ਹਾਂ ਲੋਕਾਂ ਦੇ ਝਾਂਸੇ ’ਚ ਆ ਕੇ ਉਹ ਉਥੋਂ ਮੁਨਾਫਾ ਕਮਾ ਕੇ ਨਵੇਂ ਪ੍ਰਾਜੈਕਟਾਂ ’ਚ ਇਨਵੈਸਟ ਕਰ ਦੇਣਗੇ ਪਰ ਮਹਿੰਗੀਆਂ ਕੀਮਤਾਂ ’ਤੇ ਖ਼ਰੀਦੀਆਂ ਗਈਆਂ ਪ੍ਰਾਪਰਟੀ ਨੂੰ ਹੁਣ ਉਨ੍ਹਾਂ ਲਈ ਵੇਚਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਜਿਸ ਕਾਰਨ ਉਹ ਨਾ ਤਾਂ ਨਵੇਂ ਪ੍ਰਾਜੈਕਟਾਂ ’ਚ ਇਨਵੈਸਟ ਕਰ ਪਾਏ ਅਤੇ ਨਾਂ ਹੀ ਆਪਣੀ ਵੇਚ ਸਕਣ।

ਇਹ ਵੀ ਪੜ੍ਹੋ- ਅਕਾਲੀ ਦਲ ਛੱਡਣ ਵਾਲੇ ਡਿੰਪੀ ਢਿੱਲੋਂ ਦੇ ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ, 'ਆਪ' 'ਚ ਜਾਣ ਦੇ ਵੀ ਦਿੱਤੇ ਸੰਕੇਤ

ਜਾਣਕਾਰੀ ਮੁਤਾਬਕ ਮੋਟੀ ਕਮੀਸ਼ਨ ਕਮਾਉਣ ਦੇ ਚੱਕਰ ’ਚ ਕਈ ਪ੍ਰਾਪਰਟੀ ਕਾਰੋਬਾਰੀਆਂ ਨੇ ਕਈ ਨਿਵੇਸ਼ਕਾਂ ਨੂੰ ਅਜਿਹੀ ਟੋਪੀ ਪਾਈ, ਜਿਸ ਕਾਰਨ ਉਹ ਹੁਣ ਨਵੇਂ ਪ੍ਰਾਜੈਕਟਾਂ ’ਚ ਵੀ ਜਾਣ ਤੋਂ ਗੁਰੇਜ਼ ਕਰਨ ਲੱਗੇ ਪਰ ਉਸ ਦੇ ਬਾਵਜੂਦ ਇਸ ਸੜਕ ’ਤੇ ਹੁਣ ਤਕ ਪ੍ਰਾਪਰਟੀ ਡੀਲਰਾਂ ਦੀਆਂ ਦੁਕਾਨਾਂ ਦੇ ਇਲਾਵਾ ਆਮ ਤੌਰ ’ਤੇ 1-2 ਹੀ ਨਾਮੀ ਬ੍ਰਾਂਡ ਆਏ, ਜਦਕਿ ਹੋਰ ਕੋਈ ਵੀ ਨਾਮੀ ਬ੍ਰਾਂਡ ਉਥੇ ਨਹੀਂ ਆਇਆ। ਹੁਣ ਅਜਿਹੇ ਲੋਕਾਂ ਕਾਰਨ ਹਰ ਕੋਈ ਨਿਵੇਸ਼ਕ ਇਨ੍ਹਾਂ ਦੇ ਝਾਂਸੇ ’ਚ ਆਉਣ ਤੋਂ ਗੁਰੇਜ਼ ਕਰਨ ਲੱਗਾ ਹੈ। ਹੁਣ 66 ਫੁੱਟ ਰੋਡ ਦੇ ਪਿੱਛੇ ਲੱਗਦੀ ਮਾਲ ਰੋਡ ’ਤੇ ਜਿੱਥੇ ਕੋਈ ਵੱਡਾ ਸਟੋਰ ਨਹੀਂ ਤੇ ਨਾ ਹੀ ਕੋਈ ਸ਼ਾਪਿੰਗ ਮਾਲ ਤੇ ਨਾ ਹੀ ਕੋਈ ਵੱਡਾ ਬ੍ਰਾਂਡ। ਸੂਤਰਾਂ ਦੀ ਮੰਨੀਏ ਤਾਂ ਕਰੀਬ 3-4 ਸਾਲ ਪਹਿਲਾਂ ਹੀ ਇਸੇ ਸੜਕ ’ਤੇ ਸਿਰਫ 1 ਲੱਖ ਰੁਪਏ ਮਰਲਾ ਦੇ ਹਿਸਾਬ ਨਾਲ ਪ੍ਰਾਪਰਟੀ ਦੀ ਕੀਮਤ ਹੁੰਦੀ ਸੀ ਪਰ ਅਜੇ ਇਸੇ ਸੜਕ ’ਤੇ ਕਈ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ 10 ਤੋਂ 12 ਲੱਖ ਰੁਪਏ ਮਰਲੇ ਤਕ ਦੇ ਹਿਸਾਬ ਨਾਲ ਪ੍ਰਾਪਰਟੀ ਵੇਚਣ ਦਾ ਗੋਰਖਧੰਦਾ ਸ਼ੁਰੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਇਸ ਸੜਕ ’ਤੇ ਪ੍ਰਾਪਰਟੀ ਖਰੀਦ ਰੱਖੀ ਹੈ, ਉਨ੍ਹਾਂ ਨੂੰ ਵੀ ਪ੍ਰਾਪਰਟੀ ਵੇਚਣਾ ਮੁਸ਼ਕਲ ਹੋਇਆ ਪਿਆ ਹੈ, ਜਿਸ ਨੂੰ ਵੇਖ ਕੇ ਇਹ ਗਾਣਾ ਬਿਲਕੁਲ ਫਿੱਟ ਬੈਠ ਰਿਹਾ ਹੈ ਕਿ ‘ਏ ਭਾਈ ਜਰਾ ਦੇਖ ਕੇ ਚਲੋ, ਆਗੇ ਭੀ ਜ਼ਰਾ ਪੀਛੇ ਭੀ।’

ਸੋਸ਼ਲ ਮੀਡੀਆ ’ਤੇ ਬਣਾ ਦਿੱਤੇ ਅਕਾਊਂਟ
ਇਸ ਰੋਡ ’ਤੇ ਪ੍ਰਾਪਰਟੀ ਕਾਰੋਬਾਰੀ ਦੇ ਝਾਂਸੇ ’ਚ ਆ ਕੇ ਫਸ ਚੁੱਕੇ ਕਈ ਨਿਵੇਸ਼ਕਾਂ ਦਾ ਤਾਂ ਇਸ ਸੜਕ ਤੋਂ ਭਰੋਸਾ ਹੀ ਉੱਠ ਚੁੱਕਾ ਹੈ। ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਇਸ ਸੜਕ ’ਤੇ ਮੰਦੀ ਦੇ ਸੰਕਟ ਮੰਡਰਾ ਰਹੇ ਹਨ, ਜਿਸ ਕਾਰਨ ਅੱਜਕਲ ਨਿਵੇਸ਼ਕ ਇਨ੍ਹਾਂ ਪ੍ਰਾਪਰਟੀ ਕਾਰੋਬਾਰੀਅਾਂ ਦੇ ਝਾਂਸੇ ’ਚ ਨਿਵੇਸ਼ ਕਰਨ ਤੋਂ ਡਰਦੇ ਹਨ, ਜਿਸ ਕਾਰਨ ਅਜਿਹੇ ਪ੍ਰਾਪਰਟੀ ਕਾਰੋਬਾਰੀਅਾਂ ਦੇ ਦਫਤਰਾਂ ’ਚ ਮੰਦੀ ਦੇ ਬੱਦਲ ਮੰਡਰਾ ਰਹੇ ਹਨ ਪਰ ਕਈ ਪ੍ਰਾਪਰਟੀ ਕਾਰੋਬਾਰੀ ਅਜੇ ਵੀ ਬੜੇ ਚੰਗੇ ਪੱਧਰ ’ਤੇ ਕੰਮ ਕਰ ਰਹੇ ਹਨ ਤਾਂ ਕਿ ਉਹ ਨਿਵੇਸ਼ਕਾਂ ਨੂੰ ਸਹੀ ਤੇ ਕਾਨੂੰਨੀ ਢੰਗ ਨਾਲ ਜਾਣਕਾਰੀ ਦੇ ਸਕੇ। ਸੂਤਰਾਂ ਮੁਤਾਬਕ ਇਸ ਕਾਰੋਬਾਰ ਤੋਂ ਮੋਟੀ ਕਮਾਈ ਹੁੰਦੀ ਦੇਖ ਕਈ ਲੋਕਾਂ ਨੇ ਤਾਂ ਅਾਪਣੇ ਸੋਸ਼ਲ ਮੀਡੀਆ ’ਤੇ ਅਕਾਊਂਟ ਬਣਾ ਕੇ ਉਹ ਕਈ ਲੋਕਾਂ ਨੂੰ ਨੌਕਰੀਆਂ ’ਤੇ ਰੱਖ ਲਿਆ ਹੈ, ਜੋ ਕਿ ਤਕਰੀਬਨ ਰੋਜ਼ਾਨਾ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਰੋਡ ’ਤੇ ਕਈ ਨਾਮੀ ਪ੍ਰਾਜੈਕਟਾਂ ਦੀ ਕੁਝ ਦੂਰੀ ’ਤੇ ਨਾਮੀ ਪ੍ਰਾਜੈਕਟਾਂ ਨੂੰ ਕੈਮਰਿਆਂ ’ਤੇ ਵਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਕਈ ਪ੍ਰਾਪਰਟੀਆਂ ਲੋਕਾਂ ਨੂੰ ਵਿਖਾ ਕੇ ਆਕਰਸ਼ਕ ਕਰ ਰਹੇ ਹਨ।

ਇਹ ਵੀ ਪੜ੍ਹੋ-  ਸਕਾਰਪੀਓ ਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ

25-25 ਪੰਜਾਹ ਤਾਂ ਗਾਣਾ ਤੁਸੀਂ ਸੁਣਿਆ ਹੀ ਹੋਵੇਗਾ
25-25 ਪੰਜਾਹ ਤਾਂ ਗਾਣਾ ਤੁਸੀਂ ਸੁਣਿਆ ਹੀ ਹੋਵੇਗਾ ਪਰ ਅੱਜਕਲ੍ਹ ਉਸੇ ਤਰਜ਼ ’ਤੇ 66 ਫੁੱਟ ਰੋਡ ’ਤੇ 15-15-30 ਗਾਣਾ ਵੀ ਮਸ਼ਹੂਰ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਕੁਝ ਪ੍ਰਾਪਰਟੀ ਕਾਰੋਬਾਰੀਆਂ ਨੇ ਕਮਿਸ਼ਨ ਦੇ ਚੱਕਰ ’ਚ ਨਿਵੇਸ਼ਕਾਂ ਨੂੰ ਇਹ ਕਿਹ ਕੇ ਉਨ੍ਹਾਂ ਦੇ ਰੁਪਏ ਇਕ ਪ੍ਰਾਜੈਕਟ ’ਚ ਨਿਵੇਸ਼ ਕਰਵਾ ਦਿੱਤੇ ਭਾਜੀ ਸਾਡੇ ਕਹਿਣ ’ਤੇ 15 ਲੱਖ ਦਾ ਚੈੱਕ ਦੇ ਦਿਓ ਬਾਕੀ ਪੈਸੇ ਕੁਝ ਦੇਰ ਬਾਅਦ ਦੇਣੇ ਹੈ। ਤੁਹਾਨੂੰ 15 ਨਾਲ 15 ਮਿਲੇਗਾ।

ਸੂਤਰਾਂ ਮੁਤਾਬਕ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਇਨ੍ਹਾਂ ਦੇ ਝਾਂਸੇ ’ਚ ਆ ਕੇ ਇਨ੍ਹਾਂ ਨੂੰ ਚੈੱਕ ਦੇ ਦਿੱਤਾ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਉਕਤ ਪ੍ਰਾਪਰਟੀ ਦੀ ਕੀਮਤ ਨਹੀਂ ਵਧੀ ਤਾਂ ਬਿਲਡਰ ਨੇ ਨਿਵੇਸ਼ਕਾਂ ਤੋਂ ਅਗਲੀ ਕਿਸ਼ਤ ਦਾ ਚੈੱਕ ਮੰਗਿਆ ਤਾਂ ਜਵਾਬ ’ਚ ਨਿਵੇਸ਼ਕ ਬੋਲਿਆ ਭਾਜੀ ਸਾਨੂੰ ਤਾਂ ਫਲਾਨੇ ਡੀਲਰ ਨੇ ਕਿਹਾ ਸੀ ਤੁਹਾਨੂੰ 15 ਨਾਲ 15 ਮਿਲਣਗੇ, ਜਿਸ ਦੇ ਨਾਲ ਹੀ ਬਿਲਡਰ ਨੇ ਉਕਤ ਐਗਰੀਮੈਂਟ ਰੱਦ ਕਰ ਦਿੱਤਾ। ਇਸ ਤੋਂ ਬਾਅਦ ਉਕਤ ਲੋਕ ਹੁਣ ਪ੍ਰਾਪਰਟੀ ਕਾਰੋਬਾਰੀਅਾਂ ਦੇ ਦਫਤਰ ਦੇ ਚੱਕਰ ਕੱਟ ਰਹੇ ਹਨ, ਜਿਨ੍ਹਾਂ ਨੂੰ ਅਜੇ ਤਕ ਨਾ ਤਾਂ 15 ਵਾਲਾ ਚੈੱਕ ਮਿਲਿਆ ਤੇ ਨਾ ਹੀ 15 ਨਾਲ 15, ਜਿਸ ਨੂੰ ਦੇਖ ਕੇ ਇਹ ਕਹਾਵਤ ਸੱਚ ਹੋ ਰਹੀ ਹੈ ਕਿ ਜਿਵੇਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਲਿਖਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ। ਉਂਝ ਹੀ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਕਿਤੇ ਕਿਸੇ ਦੇ ਝਾਂਸੇ ’ਚ ਆ ਕੇ ਉਨ੍ਹਾਂ ਦੀ ਰਕਮ ਨਾ ਕਿਤੇ ਫਸ ਜਾਵੇ।

ਇਹ ਵੀ ਪੜ੍ਹੋ-  ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਫ਼ੌਜ ਦੀ ਜੀਪ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਮੰਜ਼ਰ ਵੇਖ ਸਹਿਮੇ ਲੋਕ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News