ਪੰਜਾਬ ਦੀ ਸਾਰੀ ਪ੍ਰਾਪਰਟੀ ਨੂੰ ਆਧਾਰ ਕਾਰਡ/ਪੈਨ ਕਾਰਡ ਨਾਲ ਲਿੰਕ ਕਰਨ ਦੀ ਉੱਠ ਰਹੀ ਮੰਗ

Monday, Dec 04, 2023 - 06:35 PM (IST)

ਪੰਜਾਬ ਦੀ ਸਾਰੀ ਪ੍ਰਾਪਰਟੀ ਨੂੰ ਆਧਾਰ ਕਾਰਡ/ਪੈਨ ਕਾਰਡ ਨਾਲ ਲਿੰਕ ਕਰਨ ਦੀ ਉੱਠ ਰਹੀ ਮੰਗ

ਜਲੰਧਰ - ਜਲੰਧਰ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਐੱਮ.ਐੱਲ. ਸਹਿਗਲ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੀ ਸਾਰੀ ਜਾਇਦਾਦ ਤੇ ਪ੍ਰਾਪਰਟੀ ਨੂੰ ਆਧਾਰ ਕਾਰਡ/ਪੈਨ ਕਾਰਡ ਨਾਲ ਲਿੰਕ ਕਰਨ ਲਈ ਅਪੀਲ ਕਰਦਿਆਂ ਚਿੱਠੀ ਲਿਖੀ ਹੈ। ਉਨ੍ਹਾਂ ਇਸ ਚਿੱਠੀ 'ਚ ਲਿਖਿਆ ਕਿ ਪੰਜਾਬ ਦੀ ਲਗਭਗ ਸਾਰੀ ਪ੍ਰਾਪਰਟੀ ਸਰਕਾਰ ਦੇ ਰਿਕਾਰਡ 'ਚ ਦਰਜ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਘਰਾਂ, ਬਿਲਡਿੰਗਾਂ, 'ਚ ਅਣਜਾਣ ਲੋਕ ਰਹਿ ਰਹੇ ਹੋ ਸਕਦੇ ਹਨ। 

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ

ਉਨ੍ਹਾਂ ਲਿਖਿਆ ਕਿ ਸ਼ਹਿਰਾਂ 'ਚ ਵੀ ਬਹੁਤ ਸਾਰੀਆਂ ਬਿਲਡਿੰਗਾਂ, ਘਰ ਤੇ ਹੋਰ ਇਮਾਰਤਾਂ ਖਾਲੀ ਪਈਆਂ ਹਨ ਤੇ ਨਸ਼ੇੜੀ, ਚੋਰਾਂ, ਲੁੱਟਾ-ਖੋਹਾਂ ਕਰਨ ਵਾਲਿਆਂ ਨੂੰ ਅਜਿਹੀਆਂ ਥਾਵਾਂ ਦੀ ਭਾਲ ਲੱਗੀ ਰਹਿੰਦੀ ਹੈ। ਬਹੁਤ ਸਾਰੀਆਂ ਪ੍ਰਾਪਰਟੀਆਂ 'ਤੇ ਲੈਂਡ ਮਾਫੀਆ ਦਾ ਕਬਜ਼ਾ ਹੋਵੇਗਾ, ਭ੍ਰਿਸ਼ਟਾਚਾਰੀ ਲੋਕ ਵੀ ਇਨ੍ਹਾਂ 'ਤੇ ਕਬਜ਼ਾ ਕੀਤੇ ਬੈਠੇ ਹੋ ਸਕਦੇ ਹਨ। ਜੇਕਰ ਇਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਸੂਬੇ ਦੀ ਆਮਦਨੀ 'ਚ ਵੀ ਵਾਧਾ ਹੋਵੇਗਾ, ਕਿਉਂਕਿ ਆਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਸਾਰੀ ਪ੍ਰਾਪਰਟੀ ਦੀ ਪੂਰੀ ਡਿਟੇਲ ਸਰਕਾਰ ਕੋਲ ਹਾਜ਼ਰ ਹੋਵੇਗੀ। 

ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ

ਇਸ ਨਾਲ ਲੈਂਡ ਮਾਫੀਆ 'ਤੇ ਵੀ ਨਕੇਲ ਕੱਸੀ ਜਾਵੇਗੀ, ਸੂਬੇ ਦੀ ਆਮਦਨੀ 'ਚ ਵੀ ਵਾਧਾ ਹੋਵੇਗਾ ਕ੍ਰਾਈਮ ਰੇਟ ਵੀ ਘਟੇਗਾ। ਪ੍ਰਾਪਰਟੀਆਂ 'ਤੇ ਹੋਇਆ ਨਾਜਾਇਜ਼ ਕਬਜ਼ਾ ਹਟਾਉਣ 'ਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਇਹ ਕਦਮ ਉਠਾਉਂਦੀ ਹੈ ਤਾਂ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News