ਸ਼ਰਾਬ ਵੰਡਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ''ਚ ਇਕ ਖਿਲਾਫ ਕੇਸ ਦਰਜ

10/22/2019 11:21:48 AM

ਫਗਵਾੜਾ (ਹਰਜੋਤ)— ਸੋਸ਼ਲ ਮੀਡੀਆ 'ਤੇ ਸ਼ਰਾਬ ਵੰਡਣ ਦੀ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ 'ਚ ਸਿਟੀ ਪੁਲੀਸ ਨੇ ਇਕ ਵਿਅਕਤੀ ਖਿਲਾਫ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਐੱਸ. ਐੱਚ. ਓ ਸਿਟੀ ਵਿਜੈਕੁੰਵਰ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਕੁਝ ਅਣਪਛਾਤੇ ਵਿਅਕਤੀ, ਜਿਨ੍ਹਾਂ 'ਚੋਂ ਇਕ ਗੱਡੀ ਦਾ ਨੰਬਰ ਪੀ. ਬੀ. 36. ਐੱਚ.2826 'ਚ ਸ਼ਰਾਬ ਚੋਣਾ ਸਬੰਧੀ ਵੋਟਰਾਂ ਨੂੰ ਵੰਡ ਰਹੇ ਸੀ, ਜੋ ਸਿਕੰਦਰ ਸਟੇਸ਼ਨ ਜੀ. ਟੀ. ਰੋਡ ਨੇੜੇ ਦੁਸਾਂਝ ਕਲਾਂ ਫਗਵਾੜਾ ਪੁੱਜਾ ਜਿੱਥੇ ਇਕ ਸ਼ਰਾਬ ਪੇਟੀ ਫਸਟ ਚੋਆਇਸ ਬਰਾਮਦ ਹੋਈ। ਜਿਸ ਦੀ ਕੀਤੀ ਪਛਾਣ ਉਪਰੰਤ ਪੁਲਸ ਨੇ ਬਲਜਿੰਦਰ ਸਿੰਘ ਪਰਮਾਰ ਵਾਸੀ ਫਗਵਾੜਾ ਖਿਲਾਫ ਕੇਸ ਦਰਜ ਕੀਤਾ ਹੈ।


shivani attri

Content Editor

Related News