ਕਿਤੇ ਖ਼ਾਲਿਸਤਾਨ ਦਾ ਮੁੱਦਾ ਦੁਫਾੜ ਨਾ ਕਰ ਦੇਵੇ 'ਅਕਾਲੀ-ਭਾਜਪਾ ਗਠਜੋੜ'

Wednesday, Jun 10, 2020 - 02:13 PM (IST)

ਕਿਤੇ ਖ਼ਾਲਿਸਤਾਨ ਦਾ ਮੁੱਦਾ ਦੁਫਾੜ ਨਾ ਕਰ ਦੇਵੇ 'ਅਕਾਲੀ-ਭਾਜਪਾ ਗਠਜੋੜ'

ਜਲੰਧਰ (ਚੋਪੜਾ) : ਆਪਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਲੈਣ ਸਬੰਧੀ ਦਿੱਤੇ ਗਏ ਬਿਆਨ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ’ਚ ਹਲਚਲ ਮਚਾ ਦਿੱਤੀ ਹੈ। ਇਸ ਬਿਆਨ ਨੂੰ ਲੈ ਕੇ ਜਿਸ ਤਰ੍ਹਾਂ ਭਾਜਪਾ ਦੀ ਸਟੇਟ ਲੀਡਰਸ਼ਿਪ ਨੇ ਅਕਾਲੀ ਦਲ ਨੂੰ ਖ਼ਾਲਿਸਤਾਨ ਦੇ ਮਾਮਲੇ ’ਚ ਪਾਰਟੀ ਦੀ ਸਥਿਤੀ ਸਪੱਸ਼ਟ ਕਰਨ ਨੂੰ ਲੈ ਕੇ ਤਿੱਖਾ ਰੁਖ ਅਪਣਾਇਆ ਹੈ,ਉਸ ਤੋਂ ਲਗਦਾ ਹੈ ਕਿ ਕਿਤੇ ਖ਼ਾਲਿਸਤਾਨ ਦੇ ਮਾਮਲੇ ’ਤੇ ਅਕਾਲੀ-ਭਾਜਪਾ ਗਠਜੋੜ ਦੁਫਾੜ ਨਾ ਹੋ ਜਾਵੇ।

ਇਹ ਵੀ ਪੜ੍ਹੋ : ਕਲਯੁਗੀ ਮਾਂ ਨੇ ਮਾਸੂਮ ਪੁੱਤ ਦਾ ਕੀਤਾ ਕਤਲ
ਭਾਜਪਾ ਦੇ ਕਈ ਸੂਬਾ ਨੇਤਾਵਾਂ ਨੇ ਅਕਾਲੀ ਦਲ ਖ਼ਿਲਾਫ਼ ਖ਼ਾਲਿਸਤਾਨ ਦੇ ਮੁੱਦੇ ’ਤੇ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਉਂਝ ਤਾਂ ਖ਼ਾਲਿਸਤਾਨ ਸਬੰਧੀ ਵਿਵਾਦ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ ਪਰ ਇਸ ਸਾਲ ਸਮਾਗਮ ਦੌਰਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕਥਨ; ਭਾਜਪਾ ਦੇ ਵੱਡੇ ਆਗੂਆਂ ਨੂੰ ਰਾਸ ਨਹੀਂ ਆ ਰਹੇ ਹਨ। ਭਾਜਪਾ ਨੂੰ ਪਤਾ ਹੈ ਕਿ ਜੇ ਉਹ ਇਸ ਵਾਰ ਚੁੱਪ ਧਾਰੀ ਰਹੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦਾ ਬਾਕੀ ਬਚਿਆ ਬਿਸਤਰਾ ਵੀ ਗੋਲ ਹੋ ਜਾਵੇਗਾ ਕਿਉਂਕਿ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਵੋਟਰਾਂ ਨੇ ਇਕ ਤਰ੍ਹਾਂ ਨਕਾਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਧਾਰਮਿਕ ਸਥਾਨਾਂ 'ਤੇ ਪ੍ਰਸਾਦ ਤੇ ਲੰਗਰ ਵਰਤਾਉਣ ਦੀ ਮਨਜ਼ੂਰੀ

ਹੁਣ ਭਾਜਪਾ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਬੇਹੱਦ ਅਹਿਮ ਹਨ ਅਤੇ ਹਿੰਦੂ ਅਤੇ ਸ਼ਹਿਰੀ ਵੋਟ ਬੈਂਕ ’ਤੇ ਆਪਣਾ ਦਾਅਵਾ ਜਤਾਉਣ ਵਾਲੀ ਭਾਜਪਾ ਜੇ ਖ਼ਾਲਿਸਤਾਨ ਦੇ ਮਾਮਲੇ ਦਾ ਵਿਰੋਧ ਨਾ ਕਰ ਸਕੀ ਤਾਂ ਬਚਿਆ ਵੋਟ ਬੈਂਕ ਵੀ ਉਨ੍ਹਾਂ ਦੇ ਹੱਥੋਂ ਖਿਸਕ ਜਾਵੇਗਾ। ਇਸ ਤੋਂ ਇਲਾਵਾ ਪਿਛਲੀਆਂ 2 ਵਿਧਾਨ ਸਭਾ ਚੋਣਾਂ ਅਤੇ 1 ਲੋਕ ਸਭਾ ਚੋਣ ’ਚ ਕਾਫ਼ੀ ਚਰਚਾਵਾਂ ਬਣੀਆਂ ਸਨ ਕਿ ਅਕਾਲੀ-ਭਾਜਪਾ ਗਠਜੋੜ ਟੁੱਟ ਜਾਵੇਗਾ ਅਤੇ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜਨਗੀਆਂ।

ਇਹ ਵੀ ਪੜ੍ਹੋ : 50 ਫੀਸਦੀ ਸਵਾਰੀਆਂ ਨਾਲ ਅੱਜ ਤੋਂ ਚੱਲਣਗੀਆਂ CTU ਦੀਆਂ ਲੰਬੇ ਰੂਟ ਵਾਲੀਆਂ ਬੱਸਾਂ

ਹਾਲਾਂਕਿ ਭਾਜਪਾ ਖੇਮੇ ’ਚ ਇਕੱਲੇ ਚੋਣ ਲੜਨ ਨੂੰ ਲੈ ਕੇ ਕਾਫ਼ੀ ਉਤਸ਼ਾਹ ਸੀ ਪਰ ਰਾਸ਼ਟਰੀ ਪੱਧਰ ’ਤੇ ਦੋਵੇਂ ਪਾਰਟੀਆਂ ਦੇ ਹੋਏ ਗਠਜੋੜ ਕਾਰਣ ਇਹ ਚਰਚਾਵਾਂ ਠੱਪ ਹੋ ਕੇ ਰਹਿ ਗਈਆਂ ਪਰ ਹੁਣ ਸਿਆਸੀ ਗਲਿਆਰਿਆਂ ਦੀ ਮੰਨੀਏ ਤਾਂ ਭਾਜਪਾ ਖ਼ਾਲਿਸਤਾਨ ਦੇ ਮਸਲੇ ’ਤੇ ਸੂਬੇ ਦੀ ਜਨਤਾ ਦੀ ਅਦਾਲਤ ’ਚ ਆਪਣਾ ਪੱਖ ਸਪੱਸ਼ਟ ਕਰਨ ਨੂੰ ਤਿਆਰ ਹੈ। ਭਾਜਪਾ ਨੇਤਾ ਇਕ ਸੋਚੀ-ਸਮਝੀ ਰਣਨੀਤੀ ਤਹਿਤ ਅਕਾਲੀ ਦਲ ’ਤੇ ਖ਼ਾਲਿਸਤਾਨ ਦੇ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਕਰ ਕੇ ਉਨ੍ਹਾਂ ’ਤੇ ਸਥਿਤੀ ਸਪੱਸ਼ਟ ਕਰਨ ਦਾ ਦਬਾਅ ਬਣਾ ਰਹੇ ਹਨ ਤਾਂ ਕਿ ਲੋਕਾਂ ’ਚ ਇਹ ਸੁਨੇਹਾ ਜਾਵੇ ਕਿ ਭਾਜਪਾ ਇਸ ਮਾਮਲੇ ’ਚ ਕੋਈ ਸਮਝੌਤਾ ਜਾਂ ਢਿੱਲ ਦੇਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਵੱਡਾ ਧਮਾਕਾ, ਇਕ ਹੀ ਪਰਿਵਾਰ ਦੇ 13 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ
ਇਸ ਲੜੀ ’ਚ ਭਾਜਪਾ ਦੇ ਨੇਤਾਵਾਂ ਨੇ ਖੁੱਲ੍ਹੇ ਤੌਰ ’ਤੇ ਆਪਣੀ ਗਠਜੋੜ ਪਾਰਟੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਤੋਂ ਸਵਾਲਾਂ ਦੀ ਵਾਛੜ ਕਰਦੇ ਹੋਏ ਉਨ੍ਹਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ ਕਿ ਉਹ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਦੇ ਮਾਮਲੇ ’ਚ ਕੀਤੇ ਕਥਨ ’ਤੇ ਸਪੱਸ਼ਟੀਕਰਣ ਦੇਣ।



 


author

Babita

Content Editor

Related News