ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 50 ਕਿਲੋ ਦਾ ਅਜਗਰ ਕਾਬੂ

Sunday, Oct 28, 2018 - 12:18 PM (IST)

ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 50 ਕਿਲੋ ਦਾ ਅਜਗਰ ਕਾਬੂ

ਨੰਗਲ (ਗੁਰਭਾਗ)— ਬੀਤੀ ਰਾਤ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਚੀਟਿਊਟ (ਐੱਨ. ਪੀ. ਟੀ. ਆਈ.) 'ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇਕ ਵੱਡਾ ਅਜਗਰ ਉਕਤ ਇੰਸਟੀਚਿਊਟ 'ਚ ਆ ਵੜਿਆ। ਜਾਣਕਾਰੀ ਦਿੰਦੇ ਹੋਏ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਅੰਮ੍ਰਿਤ ਲਾਲ ਨੇ ਕਿਹਾ ਕਿ ਵਿਭਾਗ ਦੇ ਰੇਂਜ ਅਫਸਰ ਸੁਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਬੀ. ਬੀ. ਐੱਮ. ਬੀ. ਫਾਇਰ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮੌਜੂਦਗੀ 'ਚ ਸਾਡੇ ਵੱਲੋਂ ਇਸ ਭਾਰੀ ਅਜਗਰ ਨੂੰ ਕਾਫੀ ਮੁਸ਼ਕਤ ਤੋਂ ਬਾਅਦ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਇੰਸਚੀਟਿਊਟ ਦੇ ਇਕ ਪ੍ਰੋਫੈਸਰ ਦਾ ਫੋਨ ਆਇਆ ਸੀ ਅਤੇ ਅਸੀਂ ਮੌਕੇ 'ਤੇ ਪਹੁੰਚ ਕੇ ਇਸ 50 ਕਿਲੋਗ੍ਰਾਮ ਦੇ ਅਜਗਰ ਨੂੰ ਕਾਬੂ ਕੀਤਾ ਅਤੇ ਇਸ ਦੀ ਸਾਰੀ ਪੜਤਾਲ ਕਰਨ ਤੋਂ ਬਾਅਦ ਇਸ ਨੂੰ ਜੰਗਲ 'ਚ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ।


Related News