ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸਾਂਝੇ ਮੋਰਚੇ ਨੇ ਕੱਢੀ ਸਕੂਟਰ-ਮੋਟਰਸਾਈਕਲ ਰੈਲੀ

Wednesday, Jan 27, 2021 - 03:18 PM (IST)

ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸਾਂਝੇ ਮੋਰਚੇ ਨੇ ਕੱਢੀ ਸਕੂਟਰ-ਮੋਟਰਸਾਈਕਲ ਰੈਲੀ

ਨਵਾਂਸ਼ਹਿਰ (ਤ੍ਰਿਪਾਠੀ)— ਕਿਸਾਨਾਂ ਅਤੇ ਮਜਦੂਰਾਂ ਦੇ ਸਾਂਝੇ ਮੋਰਚੇ ਵੱਲ੍ਹੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਵਾਂਸ਼ਹਿਰ ’ਚ ਸਕੂਟਰ-ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਸੁੱਜੋ ਨੇ ਕਿਹਾ ਕਿ ਕੇਂਦਰ ਸਰਕਾਰ 3 ਖੇਤੀ ਕਾਨੂੰਨਾਂ ਨੂੰ ਜਬਰੀ ਲਾਗੂ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਤਬਾਹ ਕਰਨ ਵਿੱਚ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਉਕਤ ਕਾਨੂੰਨਾਂ ਦੇ ਲਾਗੂ ਹੋਣ ਨਾਲ ਕੇਵਲ ਕਿਸਾਨਾਂ ਦੇ ਹੱਥਾਂ ’ਚੋ ਕੇਵਲ ਖੇਤੀ ਨਹੀਂ ਖੁਸ ਜਾਵੇਗੀ ਸਗੋਂ ਖੇਤੀ ਆਧਾਰਿਤ ਕਈ ਧੰਦਿਆ ਨਾਲ ਸੰਬੰਧਤ ਲੋਕਾਂ ਦਾ ਰੋਜ਼ਗਾਰ ਵੀ ਖੋਹ ਲਿਆ ਜਾਵੇਗਾ। ਦਿਹਾਤੀ ਮਜਦੂਰ ਆਗੂ ਸੁਰਿੰਦਰ ਭੱਟੀ ਨੇ ਡਬਲਿਊ. ਟੀ. ਓ., ਆਈ ਐੱਮ. ਐੱਫ. ਅਤੇ ਵਰਲਡ ਬੈਂਕ ਦੀ ਨੀਤੀਆਂ ਉਤੇ ਵੀ ਜਮ ਕੇ ਭੜਾ ਕੱਢੀ।

ਇਸ ਮੌਕੇ ਉਤੇ ਮੋਦੀ ਸਰਕਾਰ ਦੀ ਮਜਦੂਰ-ਕਿਸਾਨ ਵਿਰੋਧੀ ਨੀਤੀਆਂ ਦੀ ਜਮ ਕੇ ਅਲੋਚਨਾ ਕੀਤੀ। ਇਸ ਮੌਕੇ ਉਤੇ ਅਜੈ ਪੁਰੀ, ਹਰਮੇਸ਼ ਭੱਟੀ, ਮਨਮੋਹਨ ਸਿੰਘ ਗੁਲਾਟੀ, ਗੁਮਰੀਤ ਸਿੰਘ ਭੀਣ, ਅਰਵਿੰਦਰ ਸਿੰਘ, ਤਰਸੇਮ ਮਹਾਲੋਂ, ਮਾਸਟਰ ਰਾਮਪਾਲ ਤਰਸੇਮ ਭਾਨਮਜਾਰਾ, ਜਸਪਾਲ ਸਿੰਘ, ਜਸਪ੍ਰੀਤ ਸਿੰਘ ਜੱਸੀ ਆਦਿ ਹਾਜ਼ਰ ਸਨ।


author

shivani attri

Content Editor

Related News