ਹੁਸ਼ਿਆਰਪੁਰ : ਪ੍ਰਿੰਸੀਪਲ ਤੋਂ ਬਾਅਦ ਦੋਵੇਂ ਅਧਿਆਪਕਾਵਾਂ ਵੀ ਸਸਪੈਂਡ
Friday, Sep 13, 2019 - 12:16 AM (IST)

ਹੁਸ਼ਿਆਰਪੁਰ (ਅਮਰਿੰਦਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ 'ਚ ਪਿਛਲੇ ਮਹੀਨੇ ਵੀਡੀਓ ਕਾਂਡ 'ਚ ਹੁਣ ਸਿੱਖਿਆ ਵਿਭਾਗ ਦੇ ਦੋਵੇਂ ਅਧਿਆਪਕਾਵਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਪ੍ਰਿੰਸੀਪਲ ਵਿਕਰਮ ਸਿੰਘ ਨੂੰ ਤਾਂ ਉਸ ਸਮੇਂ ਹੀ ਸਸਪੈਂਡ ਕਰ ਉਸ ਦਾ ਮੁੱਖ ਦਫਤਰ ਤਰਨਤਾਰਨ ਜ਼ਿਲਾ ਸਿੱਖਿਆ ਵਿਭਾਗ ਕਰ ਦਿੱਤਾ ਗਿਆ ਸੀ। ਉੱਥੇ ਹੁਣ ਮੈਥ ਦੀ ਅਧਿਆਪਿਕਾਂ ਨੂੰ ਸਸਪੈਂਡ ਕਰ ਜਲੰਧਰ ਅਤੇ ਹਿੰਦੀ ਦੀ ਅਧਿਆਪਕਾਂ ਨੂੰ ਸਸਪੈਂਡ ਕਰ ਪਠਾਨਕੋਟ ਲਈ ਮੁੱਖ ਦਫਤਰ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਦਾਤਾਰਪੁਰ ਸਕੂਲ 'ਚ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਪ੍ਰਿੰਸੀਪਲ ਦੁਆਰਾ ਸਕੂਲ ਨੂੰ ਦੋ ਅਧਿਆਪਕਾਂ ਨਾਲ ਸਕੂਲ 'ਚ ਅਸ਼ਲੀਲ ਹਰਕਤਾਂ ਕਰਦੇ ਪਾਇਆ ਗਿਆ ਸੀ।