ਕੋਡ ਆਫ਼ ਕੰਡਕਟ ਲੱਗਣ ਮਗਰੋਂ ਐਕਟਿਵ ਹੋਇਆ ਨਿਗਮ ਦਾ ਬਿਲਡਿੰਗ ਵਿਭਾਗ, 5 ਨਾਜਾਇਜ਼ ਕਮਰਸ਼ੀਅਲ ਨਿਰਮਾਣ ਸੀਲ
Monday, Mar 18, 2024 - 12:56 PM (IST)
ਜਲੰਧਰ (ਖੁਰਾਣਾ)- ਲੋਕ ਸਭਾ ਚੋਣਾਂ ਲਈ ਕੋਡ ਆਫ਼ ਕੰਡਕਟ ਲੱਗਣ ਮਗਰੋਂ ਜਲੰਧਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਹੋਰ ਜ਼ਿਆਦਾ ਐਕਟਿਵ ਹੋ ਗਿਆ ਹੈ। ਏ. ਟੀ. ਪੀ. ਸੁਖਦੇਵ, ਸੀਨੀ. ਬਿਲਡਿੰਗ ਇੰਸ. ਵਰਿੰਦਰ ਕੌਰ, ਰਾਜੂ ਮਾਹੀ ਅਤੇ ਨਰਿੰਦਰ ਮਿੱਡਾ ’ਤੇ ਅਾਧਾਰਿਤ ਟੀਮ ਨੇ ਐਤਵਾਰ ਨੂੰ ਛੁੱਟੀ ਦੇ ਬਾਵਜੂਦ ਖੁਰਲਾ ਕਿੰਗਰਾ ਖੇਤਰ ’ਚ ਕਾਰਵਾਈ ਕਰਕੇ 5 ਨਾਜਾਇਜ਼ ਤੌਰ ’ਤੇ ਬਣੇ ਕਮਰਸ਼ੀਅਲ ਉਸਾਰੀਅਾਂ ਨੂੰ ਸੀਲ ਕਰ ਦਿੱਤਾ।
ਇਸੇ ਟੀਮ ਨੇ ਸੁਦਾਮਾ ਬਿਹਾਰ ਐਕਸਟੈਨਸ਼ਨ ’ਚ ਇਕ, ਜਦਕਿ ਦਸਮੇਸ਼ ਐਵੇਨਿਊ ਕੈਂਟ ਰੋਡ ’ਤੇ 2 ਉਸਾਰੀਅਾਂ ਸੀਲ ਕੀਤੀਅਾਂ। ਇਸ ਟੀਮ ਨੇ ਕਲਗੀਧਰ ਐਵੇਨਿਊ ’ਚ 2 ਮੰਜ਼ਿਲਾ ਕਮਰਸ਼ੀਅਲ ਉਸਾਰੀ ਨੂੰ ਸੀਲ ਕੀਤਾ, ਜਿਸ ਨੂੰ ਪਹਿਲਾਂ ਵੀ ਨਿਗਮ ਟੀਮ ਵੱਲੋਂ ਡਿਮੋਲਿਸ਼ ਕੀਤਾ ਜਾ ਚੁੱਕਾ ਹੈ। ਨਿਗਮ ਟੀਮ ਨੇ ਭਾਈ ਬੰਨੋ ਜੀ ਨਗਰ ’ਚ ਗੇਟ ਨੰ. 3 ਦੇ ਨੇੜੇ ਨਜਾਇਜ਼ ਤੌਰ ’ਤੇ ਬਣੇ ਕਮਰਸ਼ੀਅਲ ਨਿਰਮਾਣ ਨੂੰ ਵੀ ਸੀਲ ਕੀਤਾ। ਸੁਖਦੇਵ ਵਸ਼ਿਸ਼ਟ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, DGP ਗੌਰਵ ਯਾਦਵ ਨੇ ਸ਼ਹਾਦਤ ਨੂੰ ਕੀਤਾ ਸਲਾਮ
ਗ੍ਰੀਨਵੁੱਡ ਕਾਲੋਨੀ ਦੀ ਐਕਸਟੈਨਸ਼ਨ ’ਚ ਹੋ ਰਹੀਆਂ ਉਸਾਰੀਆਂ ਨੂੰ ਰੋਕਿਆ
ਨਗਰ ਨਿਗਮ ਦੀ ਇਸੇ ਟੀਮ ਨੇ ਗ੍ਰੀਨਵੁੱਡ ਕਾਲੋਨੀ ਦੇ ਨੇੜੇ ਐਕਸਟੈਨਸ਼ਨ ਦੇ ਰੂਪ ’ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ’ਚ ਚੱਲ ਰਹੀ ਉਸਾਰੀ ਨੂੰ ਰੁਕਵਾ ਦਿੱਤਾ। ਨਿਗਮ ਟੀਮ ਨੇ ਦੱਸਿਆ ਕਿ ਲਗਭਗ ਡੇਢ ਏਕੜ ਰਕਬੇ ’ਚ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ, ਜਿੱਥੇ ਕਈ ਉਸਾਰੀਅਾਂ ਕੀਤੀਅਾਂ ਜਾ ਰਹੀਆਂ ਹਨ, ਜਿਨ੍ਹਾਂ ਦਾ ਨਕਸ਼ਾ ਪਾਸ ਨਹੀਂ ਹੈ। ਆਉਣ ਵਾਲੇ ਦਿਨਾਂ ’ਚ ਨਾਜਾਇਜ਼ ਕਾਲੋਨੀ ’ਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8