ਫ਼ਤਿਹ ਕਿੱਟਾਂ ਦੇ ਨਾਲ ਮਰੀਜ਼ਾਂ ਵਾਸਤੇ ਫੂਡ ਕਿੱਟਾਂ ਦੀ ਪਹਿਲੀ ਖੇਪ ਪ੍ਰਸ਼ਾਸਨ ਨੂੰ ਮਿਲੀ : ਡੀ. ਸੀ.

04/17/2021 4:30:35 PM

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਘਰਾਂ ’ਚ ਇਕਾਂਤਵਾਸ ਹੋਏ ਲੋੜਵੰਦ ਕੋਵਿਡ-19 ਮਰੀਜ਼ਾਂ ਨੂੰ ਫ਼ਤਿਹ ਕਿੱਟਾਂ ਦੇਣ ਦੇ ਨਾਲ-ਨਾਲ ਫੂਡ ਕਿੱਟਾਂ ਦਿੱਤੀਆਂ ਜਾਣਗੀਆਂ, ਜਿਸ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਭੋਜਨ ਦੇ ਪੈਕੇਟ ਇਕਾਂਤਵਾਸ ਹੋਏ ਗਰੀਬਾਂ, ਦਿਹਾੜੀਦਾਰਾਂ, ਮਜ਼ਦੂਰਾਂ ’ਚ ਵੰਡੇ ਜਾਣਗੇ ਤਾਂ ਕਿ ਇਕਾਂਤਵਾਸ ਦੌਰਾਨ ਉਨ੍ਹਾਂ ਦੀ ਰੋਜ਼ਾਨਾ ਦੀ ਭੋਜਨ ਵਿਵਸਥਾ ਯਕੀਨੀ ਬਣ ਸਕੇ।

ਘਨਸ਼ਾਮ ਥੋਰੀ ਨੇ ਜ਼ਿਲੇ ’ਚ ਚੱਲ ਰਹੀ ਕੋਵਿਡ ਵੈਕਸੀਨੇਸ਼ਨ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਸਾਰੇ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਉਹ ਇਸ ਮੁਹਿੰਮ ਨੂੰ ਇਕ ਮਿਸ਼ਨ ਵਾਂਗ ਲੈਂਦਿਆਂ ਸਾਰੇ ਲਾਭਪਾਤਰੀਆਂ ਨੂੰ ਅਪ੍ਰੈਲ 2021 ’ਚ ਵੈਕਸੀਨ ਲਾਉਣੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਵੱਲੋਂ ਰੋਜ਼ਾਨਾ ਕੋਵਿਡ ਵੈਕਸੀਨ ਦੀਆਂ 11 ਹਜ਼ਾਰ ਖੁਰਾਕਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਗਿਆ ਹੈ।


Anuradha

Content Editor

Related News