ਵਿਆਹ ਤੋਂ ਪਹਿਲਾਂ ਕੁੰਡਲੀ ਮਿਲਾਉਣ ਦੇ ਨਾਲ-ਨਾਲ ਡੋਪ ਅਤੇ ਸੀਰੋਲਾਜੀ ਟੈਸਟ ਵੀ ਜ਼ਰੂਰ ਕਰਵਾਓ

04/21/2022 5:36:10 PM

ਜਲੰਧਰ (ਸੋਮਨਾਥ)–ਭਾਰਤੀ ਪਰਿਵਾਰਾਂ ’ਚ ਵਿਆਹ ਦੇ ਸਮੇਂ ਕੁੰਡਲੀਆਂ ਮਿਲਾਉਣ ਦੀ ਪ੍ਰੰਪਰਾ ਹੈ ਪਰ ਪੱਛਮੀ ਦੇਸ਼ਾਂ ’ਚ ਵਿਆਹ ਦੇ ਸਮੇਂ ਕੁੰਡਲੀਆਂ ਮਿਲਾਉਣ ਤੋਂ ਜ਼ਿਆਦਾ ਮੈਡੀਕਲ ਟੈਸਟ ਰਿਪੋਰਟ ਮਿਲਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਹ ਸਭ ਵਿਆਹ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਕੀਤਾ ਜਾਂਦਾ ਹੈ ਤਾਂ ਜੋ ਹੱਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਨਜ਼ਰ ਨਾ ਲੱਗੇ ਪਰ ਆਪਣੇ ਦੇਸ਼ ’ਚ ਹੁਣ ਇਸ ਤੋਂ ਵੀ ਜ਼ਿਆਦਾ ਡੋਪ ਟੈਸਟ ਅਤੇ ਸੀਰੋਲਾਜੀ ਟੈਸਟ ਕਰਵਾਏ ਜਾਣ ਦੀ ਸਲਾਹ ਦਿੱਤੀ ਜਾਣ ਲੱਗੀ ਹੈ। ਅਜਿਹੀ ਹੀ ਸਲਾਹ ਨਸ਼ਾ ਛੁਡਾਊ ਕੇਂਦਰ ਰੀਬਰਥ ਹਾਸਪਿਟਲ ਐਂਡ ਰੀਹੈਬਲੀਟੇਸ਼ਨ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੀ ਨੌਜਵਾਨ ਸਭਾ ਦੇ ਪ੍ਰਧਾਨ ਗਗਨਦੀਪ ਿਸੰਘ ਗੱਗੀ ਦੇ ਰਹੇ ਹਨ।

ਗਗਨਦੀਪ ਸਿੰਘ ਪਿਛਲੇ 7 ਸਾਲਾਂ ਤੋਂ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਹਨ। ਹੁਣ ਤੱਕ ਉਨ੍ਹਾਂ ਦੇ ਹਸਪਤਾਲ ਤੋਂ 2000 ਤੋਂ ਜ਼ਿਆਦਾ ਲੋਕ ਇਲਾਜ ਕਰਵਾ ਚੁੱਕੇ ਹਨ। ਉਹ ਦੱਸਦੇ ਹਨ ਕਿ ਅਨੀਮੀਆ ਨੂੰ ਸਾਧਾਰਨ ਰੂਪ ’ਚ ਖੂਨ ਦੀ ਕਮੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਗੰਭੀਰ ਬੀਮਾਰੀ ਦੇ ਰੂਪ ’ਚ ਨਹੀਂ ਲਿਆ ਜਾਂਦਾ ਪਰ 2 ਅਨੀਮਿਕ ਪਾਰਟਨਰ ਮਿਲ ਕੇ ਜਿਸ ਬੱਚੇ ਨੂੰ ਜਨਮ ਦਿੰਦੇ ਹਨ, ਉਸ ’ਚ ਥੈਲੇਸੀਮੀਆ ਦੀ ਸਮੱਸਿਆ ਹੋਣ ਦੀ ਕਾਫੀ ਸੰਭਾਵਨਾ ਰਹਿੰਦੀ ਹੈ। ਅਨੀਮੀਆ, ਸ਼ੂਗਰ, ਥਾਇਰਾਈਡ, ਆਰ. ਐੱਚ. ਫੈਕਟਰ ਕਰਾਉਣਾ ਨਾਰਮਲ ਹੈਲਥ ਲਈ ਚੰਗਾ ਹੈ ਪਰ ਡੋਪ ਟੈਸਟ ਅਤੇ ਸੀਰੋਲਾਜੀ ਟੈਸਟ ਕਰਵਾਉਣਾ ਪਤੀ-ਪਤਨੀ ਦੇ ਜੀਵਨ ਲਈ ਉਸ ਤੋਂ ਵੀ ਬਿਹਤਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਗੜ੍ਹਸ਼ੰਕਰ ਦੇ ਸਕੂਲ ਦਾ ਦੌਰਾ, ਵਿਦਿਆਰਥੀਆਂ ਨਾਲ ਮਨਾਇਆ ਜਨਮ ਦਿਨ

ਕਿਉਂ ਜ਼ਰੂਰੀ ਹੈ ਡੋਪ ਅਤੇ ਸੀਰੋਲਾਜੀ ਟੈਸਟ
ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਭੱਜ-ਦੌੜ ਦੀ ਜ਼ਿੰਦਗੀ ’ਚ ਅਕਸਰ ਮਾਤਾ-ਪਿਤਾ ਬੱਿਚਆਂ ਵੱਲ ਧਿਆਨ ਨਹੀਂ ਦੇ ਪਾਉਂਦੇ। ਬੱਚਾ ਕਿਸ ਸੋਸਾਇਟੀ ਵਿਚ ਰਹਿ ਰਿਹਾ ਹੈ ਅਤੇ ਉਸ ਦੀ ਰੁਟੀਨ ਕੀ ਹੈ, ਇਸ ਵੱਲ ਧਿਆਨ ਹੀ ਨਹੀਂ ਜਾਂਦਾ ਅਤੇ ਜਦੋਂ ਜਾਂਦਾ ਹੈ, ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ।

ਛੋਟੇ-ਛੋਟੇ ਬੱਚਿਆਂ, ਲੜਕੇ-ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਇਆ ਜਾ ਰਿਹਾ ਹੈ। ਗਗਨਦੀਪ ਦੱਸਦੇ ਹਨ ਕਿ 12-12 ਸਾਲ ਦੇ ਬੱਚੇ ਅਤੇ ਲੜਕੀਆਂ ਤੱਕ ਉਨ੍ਹਾਂ ਦੇ ਸੈਂਟਰ ’ਚ ਇਲਾਜ ਲਈ ਆ ਰਹੇ ਹਨ। ਉਹ ਦੱਸਦੇ ਹਨ ਕਿ ਕਈ ਵਾਰ ਸਾਧਾਰਨ ਦਿਸਣ ਵਾਲੇ ਵਿਅਕਤੀ, ਲੜਕੇ-ਲੜਕੀਆਂ ਨਸ਼ੇ ਦੇ ਆਦੀ ਨਿਕਲਦੇ ਹਨ। ਇਸ ਲਈ ਵਿਆਹ ਦੇ ਸਮੇਂ ਡੋਪ ਟੈਸਟ ਅਤੇ ਸੀਰੋਲਾਜੀ ਟੈਸਟ ਕਰਵਾਏ ਜਾਣਾ ਜ਼ਰੂਰੀ ਹੈ। 

ਉਨ੍ਹਾਂ ਨੇ ਦੱਸਿਆ ਕਿ ਡੋਪ ਟੈਸਟ ਯੂਰਿਨ, ਬਲੱਡ ਅਤੇ ਵਾਲਾਂ ਤੋਂ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੀਰੋਲਾਜੀ ਟੈਸਟ ਇਸ ਲਈ ਕਰਵਾਉਣਾ ਜ਼ਰੂਰੀ ਹੈ ਕਿ ਇਸ ਨਾਲ ਕਿਸੇ ਵਿਅਕਤੀ ਦੇ ਐੱਚ. ਆਈ. ਵੀ. ਪਾਜ਼ੇਟਿਵ ਤੋਂ ਇਲਾਵਾ ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦਾ ਪਤਾ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਉੱਤਰੀ ਅਫ਼ਗਾਨਿਸਤਾਨ ਦੀ ਮਸਜਿਦ ’ਚ ਜ਼ਬਰਦਸਤ ਧਮਾਕਾ, 10 ਲੋਕਾਂ ਦੀ ਮੌਤ

ਬੱਚਾ ਜਦੋਂ 14 ਸਾਲ ਤੋਂ ਉੱਪਰ ਹੋਵੇ ਤਾਂ ਉਸ ਨੂੰ ਦੋਸਤ ਬਣਾ ਲਓ
ਗਗਨਦੀਪ ਸਿੰਘ ਨਾਲ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਦੀਪਕ ਬਿਲੰਦੀ ਨੇ ਦੱਸਿਆ ਕਿ ਜਦੋਂ ਬੱਚਾ 14 ਤੋਂ 20 ਸਾਲ ਦੀ ਉਮਰ ਦੇ ਵਿਚਕਾਰ ਹੋਵੇ ਤਾਂ ਮਾਤਾ-ਪਿਤਾ ਨੂੰ ਆਪਣੇ ਬੱਚੇ ਨੂੰ ਦੋਸਤ ਬਣਾ ਲੈਣਾ ਚਾਹੀਦਾ ਹੈ। ਜ਼ਿਆਦਾਤਰ ਬੱਚੇ ਇਸ ਉਮਰ ਵਿਚ ਭਟਕ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਬੱਚੇ ਦਾ ਸੁਭਾਅ ਅਚਾਨਕ ਚਿੜਚਿੜਾ ਹੋਣ ਲੱਗੇ ਜਾਂ ਬੱਚਾ ਡਰ ਮਹਿਸੂਸ ਕਰਨ ਲੱਗੇ ਜਾਂ ਚੁੱਪ ਰਹਿਣ ਲੱਗੇ ਤਾਂ ਪਹਿਲਾਂ ਖੁਦ ਤੇ ਬਾਅਦ ਵਿਚ ਕਿਸੇ ਡਾਕਟਰ ਤੋਂ ਕਾਊਂਸਲਿੰਗ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਨਸ਼ੇ ਤਾਂ ਦੇਰ ਬਾਅਦ ਬਲੱਡ ਵਿਚ ਮਿਕਸ ਹੁੰਦੇ ਹਨ ਪਰ ਹੈਰੋਇਨ ਦਾ ਨਸ਼ਾ ਇਕ ਅਜਿਹਾ ਨਸ਼ਾ ਹੈ, ਜੋ 4 ਦਿਨ ਲੈਣ ’ਤੇ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ ਅਤੇ ਜਿਸ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ ਨਸ਼ਾ ਮੰਨਿਆ ਜਾਂਦਾ ਹੈ।

6 ਮਹੀਨਿਆਂ ਤੋਂ 2 ਸਾਲ ਤੱਕ ਕਰਵਾਉਣਾ ਪੈ ਸਕਦਾ ਹੈ ਇਲਾਜ
ਗਗਨਦੀਪ ਿਸੰਘ ਦੱਸਦੇ ਹਨ ਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਨਸ਼ੇ ਦੇ ਆਦੀ ਿਵਅਕਤੀ ਨੂੰ 15 ਦਿਨ ਦੇ ਇਲਾਜ ਦੇ ਬਾਅਦ ਜਾਂ ਤਾਂ ਹਸਪਤਾਲ ਵੱਲੋਂ ਘਰ ਭੇਜ ਦਿੱਤਾ ਜਾਂਦਾ ਹੈ ਜਾਂ ਫਿਰ ਮਾਪੇ ਜ਼ਬਰਦਸਤੀ ਘਰ ਲੈ ਜਾਂਦੇ ਹਨ। ਅਜਿਹੀ ਸਥਿਤੀ ’ਚ ਵਿਅਕਤੀ ਦੁਬਾਰਾ ਨਸ਼ਾ ਕਰਨ ਲੱਗ ਜਾਂਦਾ ਹੈ।

ਦੁਬਾਰਾ ਫਿਰ ਹਸਪਤਾਲ ਲਿਆਇਆ ਜਾਂਦਾ ਹੈ ਅਤੇ ਫਿਰ ਇਲਾਜ ਕਰਵਾਉਣਾ ਪੈਂਦਾ ਹੈ। ਇਸ ਤਰ੍ਹਾਂ ਇਲਾਜ ਕਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ। ਸਹੀ ਮਾਇਨੇ ’ਚ ਮੈਡੀਕਲ ਟ੍ਰੀਟਮੈਂਟ, ਜੋ 15 ਦਿਨ ਚੱਲਦਾ ਹੈ, ਉਸ ਤੋਂ ਬਾਅਦ ਮਰੀਜ਼ ਦੀ ਕਾਊਂਸਲਿੰਗ ਜ਼ਰੂਰੀ ਹੈ ਤਾਂ ਜੋ ਜਿਨ੍ਹਾਂ ਗੱਲਾਂ ਦੇ ਕਾਰਨ ਵਿਅਕਤੀ ਨਸ਼ਾ ਕਰਨ ਲੱਗਾ ਸੀ, ਉਨ੍ਹਾਂ ਗੱਲਾਂ ਨੂੰ ਭੁਲਾਇਆ ਜਾ ਸਕੇ ਕਿ ਕਦੇ ਉਹ ਵਿਅਕਤੀ ਨਸ਼ਾ ਵੀ ਕਰਦਾ ਸੀ। ਉਨ੍ਹਾਂ ਦੱਸਿਆ ਕਿ 6 ਮਹੀਨਿਆਂ ਤੋਂ ਬਾਅਦ ਹਰ 15 ਦਿਨ ਦੇ ਬਾਅਦ ਮਰੀਜ਼ ਦੀ ਕਾਊਂਸਲਿੰਗ ਜ਼ਰੂਰੀ ਹੈ।


Manoj

Content Editor

Related News