ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ ਨੇ 40 ਮਿੰਟ ਦੇਰੀ ਨਾਲ ਭਰੀ ਉਡਾਣ
Wednesday, Jan 20, 2021 - 10:34 AM (IST)

ਜਲੰਧਰ (ਸਲਵਾਨ)– ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 40 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਰਾਜਧਾਨੀ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 45 ਮਿੰਟ ਦੇਰੀ ਨਾਲ ਚੱਲੀ। ਉਂਝ ਸਪਾਈਸ ਜੈੱਟ ਫਲਾਈਟ ਦਾ ਰਾਜਧਾਨੀ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ ਚੱਲਣ ਦਾ ਸਮਾਂ ਦੁਪਹਿਰ 3 ਵੱਜ ਕੇ 40 ਮਿੰਟ ਹੈ ਅਤੇ ਆਦਮਪੁਰ ਏਅਰਪੋਰਟ ’ਤੇ 4 ਵੱਜ ਕੇ 45 ਮਿੰਟ ’ਤੇ ਪਹੁੰਚਦੀ ਹੈ।
ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ
ਮੰਗਲਵਾਰ ਨੂੰ ਰਾਜਧਾਨੀ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ ਨੇ ਦੁਪਹਿਰ ਬਾਅਦ 4 ਵੱਜ ਕੇ 24 ਮਿੰਟ ’ਤੇ ਉਡਾਣ ਭਰੀ ਅਤੇ ਇਹ ਸ਼ਾਮੀਂ 5 ਵੱਜ ਕੇ 11 ਮਿੰਟ ’ਤੇ ਆਦਮਪੁਰ ਪਹੁੰਚੀ। ਦੂਜੇ ਪਾਸੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ 40 ਮਿੰਟ ਦੇਰੀ ਨਾਲ ਸ਼ਾਮੀਂ 5 ਵੱਜ ਕੇ 46 ਮਿੰਟ ’ਤੇ ਚੱਲੀ ਅਤੇ ਦੇਰ ਸ਼ਾਮ 7 ਵੱਜ ਕੇ 5 ਮਿੰਟ ’ਤੇ ਦਿੱਲੀ ਪਹੁੰਚੀ। ਉਂਝ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸ਼ਾਮ 5 ਵੱਜ ਕੇ 05 ਮਿੰਟ ’ਤੇ ਚੱਲਦੀ ਹੈ ਅਤੇ ਸ਼ਾਮੀਂ 6 ਵਜ ਕੇ 20 ਮਿੰਟ ’ਤੇ ਦਿੱਲੀ ਪਹੁੰਚਦੀ ਹੈ।
ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ