ਅੰਮ੍ਰਿਤਸਰ ਤੋਂ ਦਿੱਲੀ ਫਲਾਈਟ ''ਤੇ ਸੰਕਟ, ਅੱਜ ਵੀ ਹੋਈ ਰੱਦ

11/27/2020 5:56:05 PM

ਜਲੰਧਰ (ਜ. ਬ.)— ਲਗਭਗ 30 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸ਼ੁਰੂ ਹੋਈ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਫਲਾਈਟ ਦੇ ਭਵਿੱਖ 'ਤੇ ਸੰਕਟ ਦੇ ਬੱਦਲ ਨਜ਼ਰ ਆ ਰਹੇ ਹਨ। ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ 8 ਮਹੀਨਿਆਂ ਬਾਅਦ 20 ਨਵੰਬਰ ਨੂੰ ਹਫ਼ਤੇ ਵਿਚ 3 ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਚੱਲਦੀ ਹੈ ਪਰ ਇਕ ਦਿਨ ਆਈ ਅਤੇ ਦੂਜੇ ਦਿਨ ਰੱਦ ਹੋ ਗਈ ਸੀ।

ਇਹ ਵੀ ਪੜ੍ਹੋ:  ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

27 ਨਵੰਬਰ ਤੋਂ ਨਵੇਂ ਵਿੰਟਰ ਸ਼ਡਿਊਲ ਮੁਤਾਬਕ ਸਪਾਈਸ ਜੈੱਟ ਫਲਾਈਟ ਦੁਪਹਿਰ 2 ਵੱਜ ਕੇ 40 ਮਿੰਟ 'ਤੇ ਦਿੱਲੀ ਤੋਂ ਉਡਾਣ ਭਰੇਗੀ ਅਤੇ ਦੁਪਹਿਰ 3 ਵੱਜ ਕੇ 45 ਮਿੰਟ 'ਤੇ ਆਦਮਪੁਰ ਪਹੁੰਚੇਗੀ। 20 ਮਿੰਟ ਆਦਮਪੁਰ 'ਚ ਰੁਕਣ ਤੋਂ ਬਾਅਦ ਫਲਾਈਟ ਐੱਸ. ਜੀ. 2405 ਦੁਪਹਿਰ 4 ਵੱਜ ਕੇ 5 ਮਿੰਟ 'ਤੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ ਸ਼ਾਮ 5 ਵੱਜ ਕੇ 20 ਮਿੰਟ 'ਤੇ ਦਿੱਲੀ ਪਹੁੰਚੇਗੀ ਪਰ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਸ਼ੁੱਕਰਵਾਰ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ, ਜਦੋਂ ਕਿ ਸ਼ਨੀਵਾਰ ਨੂੰ ਆਦਮਪੁਰ ਤੋਂ ਦਿੱਲੀ ਸਪਾਈਸ ਜੈੱਟ ਫਲਾਈਟ ਦਾ ਕਿਰਾਇਆ 9 ਹਜ਼ਾਰ ਤੋਂ ਉਪਰ ਚੱਲ ਰਿਹਾ ਹੈ। ਸਪਾਈਸ ਜੈੱਟ ਦੀ ਉਡਾਣ ਯੋਜਨਾ ਤਹਿਤ ਦੂਜੀ ਫਲਾਈਟ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਮਾਇਆ ਨਗਰੀ ਮੁੰਬਈ ਲਈ ਕੱਲ ਉਡਾਣ ਭਰੇਗੀ।

ਇਹ ਵੀ ਪੜ੍ਹੋ:  ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ


shivani attri

Content Editor

Related News