ਨਾਕਾ ਵੇਖ ਕੇ ਸਲਿੱਪ ਹੋਏ ਐਕਟਿਵਾ ਸਵਾਰ, ਲੱਕ ’ਤੇ ਹੱਥ ਰੱਖ ਕੇ ਵੇਖਦਾ ਰਿਹਾ ਨਾਕਾ ਇੰਚਾਰਜ
Friday, Jun 23, 2023 - 03:18 PM (IST)

ਜਲੰਧਰ (ਜ.ਬ.)-ਸਤਲੁਜ ਚੌਂਕ ਰੋਡ ’ਤੇ ਲੱਗੇ ਟ੍ਰੈਫਿਕ ਪੁਲਸ ਦੇ ਨਾਕੇ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਵੇਖ ਕੇ ਅਚਾਨਕ ਐਕਟਿਵਾ ਸਵਾਰ ਸੰਤੁਲਨ ਗੁਆ ਬੈਠਾ ਅਤੇ ਪਿੱਛੇ ਬੈਠੀ ਸਵਾਰੀ ਸਮੇਤ ਸੜਕ ’ਤੇ ਡਿੱਗ ਗਿਆ। ਹਾਲਾਂਕਿ ਟ੍ਰੈਫਿਕ ਕਰਮਚਾਰੀ ਉਨ੍ਹਾਂ ਨੂੰ ਚੁੱਕਣ ਲਈ ਮਦਦ ਲਈ ਦੌੜੇ ਅਤੇ ਉਨ੍ਹਾਂ ਦੀ ਵੀ ਮਦਦ ਕੀਤੀ ਪਰ ਨਾਕਾ ਇੰਚਾਰਜ ਲੱਕ ’ਤੇ ਹੱਥ ਰੱਖ ਕੇ ਵੇਖਦਾ ਰਿਹਾ। ਐਕਟਿਵਾ ਸਵਾਰਾਂ ਨੇ ਹੈੱਲਮੇਟ ਨਹੀਂ ਪਾਇਆ, ਜਿਸ ’ਚ ਉਨ੍ਹਾਂ ਦਾ ਕਸੂਰ ਹੈ ਪਰ ਇਕ ਇਨਸਾਨ ਹੋਣ ਦੇ ਨਾਤੇ ਨਾਕਾ ਇੰਚਾਰਜ ਮੂਰਤੀ ਬਣ ਕੇ ਖੜ੍ਹਾ ਰਿਹਾ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ
ਇਕ ਟ੍ਰੈਫਿਕ ਮੁਲਾਜ਼ਮ ਉਹ ਵੀ ਹੈ, ਜਿਸ ਨੇ ਡਾ. ਭੀਮ ਰਾਓ ਅੰਬੇਡਕਰ ਚੌਂਕ ’ਚ ਚੱਲਦੀ ਕਾਰ ਨੂੰ ਅੱਗ ਲੱਗਣ ਦੀ ਸੂਰਤ ’ਚ ਕਾਰ ਸਵਾਰਾਂ ਦੀ ਮਦਦ ਕੀਤੀ ਪਰ ਇਸ ਨਾਕਾ ਇੰਚਾਰਜ ਦੀ ਇਸ ਘਟੀਆ ਹਰਕਤ ਨੇ ਟ੍ਰੈਫਿਕ ਪੁਲਸ ਦਾ ਸਿਰ ਝੁਕਾ ਦਿੱਤਾ। ਲੱਖ ਬਾਰ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਟ੍ਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਫਿਰ ਵੀ ਅਜਿਹੇ ਟ੍ਰੈਫਿਕ ਮੁਲਾਜ਼ਮ ਪੂਰੇ ਟ੍ਰੈਫਿਕ ਪੁਲਸ ਸਟਾਫ਼ ਦੀ ਨੱਕ ਵਢਾ ਰਹੇ ਹਨ।
ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani