ਘਟੀਆ ਤੇ ਨਾ ਖਾਣ ਯੋਗ ਗੁੜ ਬਣਾਉਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ,ਵੇਲਣਾ ਕੀਤਾ ਸੀਲ

Wednesday, Oct 04, 2023 - 05:57 PM (IST)

ਘਟੀਆ ਤੇ ਨਾ ਖਾਣ ਯੋਗ ਗੁੜ ਬਣਾਉਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ,ਵੇਲਣਾ ਕੀਤਾ ਸੀਲ

ਹੁਸ਼ਿਆਰਪੁਰ (ਅਮਰੀਕ) : ਪਿਛਲੇ ਹਫ਼ਤੇ ਘਟੀਆ ਗੁੜ ਬਣਾਉਣ ਵਾਲੇ ਇਕ ਵੇਲਣੇ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵੱਲੋਂ ਬੰਦ ਕਰਵਾਇਆ ਗਿਆ ਸੀ ਤੇ ਵੱਡੀ ਮਾਤਰਾ ਵਿੱਚ ਘਟੀਆ ਗੁੜ ਤੇ ਰਸ ਨਸ਼ਟ ਕਰਵਾਈ ਸੀ। ਉਸ ਵਕਤ ਜ਼ਿਲ੍ਹਾ ਸਿਹਤ ਅਫ਼ਸਰ ਗੁੜ ਬਣਾਉਣ ਵਾਲਿਆ ਨੂੰ ਇਹ ਅਦੇਸ਼ ਦਿੱਤੇ ਗਏ ਸਨ ਕਿ ਜਦੋ ਤੱਕ ਗੰਨਾ ਗੁੜ ਬਣਾਉਣ ਦੇ ਕਾਬਿਲ ਨਹੀ ਹੋ ਜਾਦਾ ਉਦੋ ਤੱਕ ਜ਼ਿਲ੍ਹੇ 'ਚ ਕੋਈ ਵੀ ਵੇਲਣਾ ਨਹੀ ਚਲਾਇਆ ਜਾਵੇਗਾ ਤੇ ਕੋਈ ਵੀ ਗੁੜ ਨਹੀ ਬਣਾਵੇਗਾ।

ਅੱਜ ਇਕ ਚੈਕਿੰਗ ਦੌਰਾਨ ਟਾਂਡਾ ਰੋਡ 'ਤੇ ਪਿੰਡ ਪੰਡੋਰੀ ਝਾਵਾਂ ਦੇ ਇਕ ਵੇਲਣੇ ਨੂੰ ਚੈੱਕ ਕੀਤਾ ਤਾ ਉਸ ਵੇਲਣੇ 'ਤੇ ਘਟੀਆ ਗੁੜ ਨਾ-ਖਾਣਯੋਗ ਖੰਡ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਰਿਹਾ ਸੀ ਤੇ ਜ਼ਿਲ੍ਹਾ ਸਿਹਤ ਅਫਸਰ ਵੱਲੋ ਫੂਡ ਸੇਫਟੀ ਟੀਮ ਦਾ ਮਦਦ ਨਾਲ ਮੌਕੇ 'ਤੇ ਲਗਭਗ 5 ਕਵਿੰਟਲ ਦੇ ਕਰੀਬ ਘਟੀਆ ਗੁੜ ਅਤੇ ਨਾ ਖਾਣ-ਯੋਗ ਗੁੜ ਤੇ ਖੰਡ ਨਸ਼ਟ ਕਰਵਾਈ ਤੇ ਵੇਲਣੇ ਨੂੰ ਅਗਲੇ ਹੁਕਮਾਂ ਤੱਕ ਸੀਲ ਲਗਾ ਦਿੱਤੀ ਗਈ ਹੈ । ਇਸ ਮੌਕੇ ਉਹਨਾਂ ਨਾਲ ਫੂਡ ਸੇਫਟੀ ਅਫ਼ਸਰ ਮੁਨੀਸ਼ ਕੁਮਾਰ, ਰਾਮ ਲੁਭਾਇਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੋਂ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ।

ਇਹ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ

ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਅਜੇ ਗੰਨਾ ਤਿਆਰ ਨਹੀ ਹੋਇਆ ਤੇ ਬਾਹਰਲੇ ਰਾਜਾਂ ਤੋਂ ਆ ਕੇ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਵਿੱਚ ਘਟੀਆ ਕੈਮੀਕਲ ਅਤੇ ਨਾ ਖਾਣ ਯੋਗ ਖੰਡ ਪਾ ਕੇ ਗੁੜ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜਦ ਕਿ ਪੰਜਾਬ ਦੇ ਵਾਤਾਵਰਨ ਅਨੁਸਾਰ ਗੁੜ ਨਵੰਬਰ ਦੇ ਪਹਿਲੇ ਹਫਤੇ ਅਤੇ ਸ਼ੱਕਰ ਵਾਲਾ ਗੰਨਾ ਦਸਬੰਰ ਵਿੱਚ ਤਿਆਰ ਹੁੰਦਾ ਹੈ । ਜਦੋ ਇਸ ਸਬੰਧ ਵਿੱਚ ਟਾਡਾ ਰੋਡ ਪੰਡੋਰੀ ਝਾਵਾਂ ਦੇ ਨਜ਼ਦੀਕ ਰੋਡ 'ਤੇ ਦਵਿੰਦਰ ਕੁਮਾਰ ਵੱਲੋ ਘਟੀਆ ਖੰਡ ਪਾ ਕੇ ਵੱਡੇ ਪੱਧਰ 'ਤੇ ਗੁੜ ਤਿਆਰ ਕੀਤਾ ਜਾ ਰਿਹਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News