ਜਲੰਧਰ : ਕਮਿਸ਼ਨਰੇਟ ਪੁਲਸ ’ਚ ਸੋਗ ਦੀ ਲਹਿਰ, ਏ. ਸੀ. ਪੀ. ਕੰਵਲਜੀਤ ਸਿੰਘ ਦਾ ਦਿਹਾਂਤ

09/13/2021 4:01:29 PM

ਜਲੰਧਰ (ਸੁਧੀਰ)– ਕਮਿਸ਼ਨਰੇਟ ਪੁਲਸ ’ਚ ਤਾਇਨਾਤ ਰਹੇ ਏ. ਸੀ. ਪੀ. ਕੰਵਲਜੀਤ ਸਿੰਘ ਦਾ ਐਤਵਾਰ ਅਚਾਨਕ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਕਮਿਸ਼ਨਰੇਟ ਪੁਲਸ ’ਚ ਸੋਗ ਦੀ ਲਹਿਰ ਦੌੜ ਗਈ। ਏ. ਸੀ. ਪੀ. ਕੰਵਲਜੀਤ ਸਿੰਘ ਨੇ ਪਿਛਲੇ ਦਿਨੀਂ ਪੁਲਸ ਕਮਿਸ਼ਨਰ ਨਾਲ ਮੀਟਿੰਗ ’ਚ ਵੀ ਹਿੱਸਾ ਲਿਆ ਸੀ। ਮੀਟਿੰਗ ਤੋਂ ਬਾਅਦ ਉਹ ਰਾਜਪੁਰਾ ਆਪਣੇ ਪਰਿਵਾਰ ਨੂੰ ਮਿਲਣ ਲਈ ਚਲੇ ਗਏ ਸਨ। ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜਨ ਕਾਰਨ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਏ. ਸੀ. ਪੀ. ਕੰਵਲਜੀਤ ਸਿੰਘ ਦੀ ਮੌਤ ’ਤੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਸਮੇਤ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੇ ਦੁੱਖ ਪ੍ਰਗਟ ਕੀਤਾ ਹੈ।


shivani attri

Content Editor

Related News