ਜ਼ਮੀਨ ਘਪਲਾ ਮਾਮਲੇ ''ਚ ਖ਼ੁਲਾਸਾ, ਮੁਲਜ਼ਮ ਨੇ ਕੀਤੀ ਸੀ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦੀ ਕਾਰ ਦੀ ਪੇਮੈਂਟ
Tuesday, Aug 30, 2022 - 06:09 PM (IST)

ਰੋਪੜ : ਜੰਗਲਾਤ ਵਿਭਾਗ ਵੱਲੋਂ ਪਿੰਡ ਕਰੂਰਾ 'ਚ 54 ਏਕੜ 8 ਮਰਲੇ ਜ਼ਮੀਨ ਦੀ ਖ਼ਰੀਦ 'ਚ ਕਰੋੜਾਂ ਦੇ ਘਪਲੇ 'ਚ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕਰੇਟਾ ਕਾਰ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਜਲੰਧਰ ਵਾਸੀ ਬਰਿੰਦਰ ਕੁਮਾਰ ਨੇ ਇਕ ਕਾਰ ਡੀਲਰ ਦੇ ਖਾਤੇ 'ਚ 19 ਲੱਖ ਰੁਪਏ ਟਰਾਂਸਫਰ ਕੀਤੇ ਗਏ ਸਨ ਅਤੇ ਇਹ ਕਾਰ ਸਾਬਕਾ ਵਿਧਾਇਕ ਸੰਦੋਆ ਦੇ ਸਹੁਰੇ ਦੇ ਨਾਮ 'ਤੇ ਰਜਿਸਟਰਡ ਹੈ। ਵਿਜੀਲੈਂਸ ਨੇ ਰੋਪੜ ਦੇ ਐੱਸ.ਟੀ.ਐੱਮ. ਨੂੰ ਚਿੱਠੀ ਲਿਖ ਕੇ ਗੱਡੀ ਦੀ ਰਜ਼ਿਸਟਰੇਸ਼ਨ ਜ਼ਬਤ ਕਰਨ ਵਈ ਕਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ‘ਖੇਡ ਇਨਕਲਾਬ’ ਲਿਆਉਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’ : ਮੀਤ ਹੇਅਰ
ਦੱਸ ਦੇਈਏ ਕਿ ਬਰਿੰਦਰ ਕੁਮਾਰ ਪੀ.ਏ.ਪੀ. ਦਾ ਸਾਬਕਾ ਮੁਲਾਜ਼ਮ ਹੈ। ਇਸ ਤੋਂ ਇਲਾਵਾ 29 ਜੂਨ ਨੂੰ ਨੂਰਪੂਰ ਬੇਦੀ ਪੁਲਸ ਨੇ ਸਾਬਕਾ ਡੀ.ਸੀ. ਸੋਨਾਲੀ ਗਿਰਿ ਦੀ ਰਿਪੋਰਟ ਦੇ ਆਧਾਰ 'ਤੇ ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਉਸਦੇ ਭਰਾ ਅਮਰਿੰਦਰ ਸਿੰਘ ਭਿੰਡਰ ਵਾਸੀ ਫ੍ਰੇਂਡਸ ਕਾਲੋਨੀ, ਨਾਲਾਗੜ੍ਹ ਅਤੇ ਕਮਲ ਕਿਸ਼ੋਰ ਵਾਸੀ ਮਾਲੁਪੇਤਾ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ਤੋਂ ਇਲਾਨਾ ਹੋਰ ਵੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਮਗਰੋਂ ਅਨੰਦਪੁਰ ਸਾਹਿਬ ਦਾ ਸਾਬਕਾ ਤਹਿਸੀਲਦਾਰ ਰਘਬੀਰ ਸਿੰਘ ਅਤੇ ਬਰਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਹੈ। ਵਿਜੀਲੈਂਸ ਨੇ ਹੁਣ ਤੱਕ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਬਾਕੀ ਸਾਰੀ ਮੁਲਜ਼ਮ ਵਿਜੀਲੈਂਸ ਦੀ ਪਹੁੰਚ ਤੋਂ ਬਾਹਰ ਹਨ।
ਕੀ ਹੈ ਸਾਰਾ ਮਾਮਲਾ?
ਜ਼ਿਕਰਯੋਗ ਹੈ ਕਿ ਕਰੂਰਾ 'ਚ ਜੰਗਲਾਕ ਵਿਭਾਗ ਨੇ 54 ਏਕੜ ਜ਼ਮੀਨ 9 ਲੱਖ 90 ਹਜ਼ਾਰ ਰੁਪਏ ਦੀ ਖਰੀਦੀ ਸੀ ਜਦਕਿ ਉਸ ਦਾ ਕਲੈਕਟਰ ਰੇਟ 90 ਹਜ਼ਾਰ ਰੁਪਏ ਸੀ। ਵਿਜੀਲੈਂਸ ਨੇ ਜਦੋਂ ਬਰਿੰਦਰ ਦੇ ਖਾਤਿਆਂ ਦੀ ਜਾਂਚ ਕੀਤੀ ਤਾਂ ਭਿੰਡਰ ਭਰਾਵਾਂ ਵੱਲੋਂ 2 ਕਰੋੜ ਰੁਪਏ ਬਰਿੰਦਰ ਦੀ ਪਤਨੀ ਦੇ ਖਾਤੇ 'ਚ ਟਰਾਂਸਫਰ ਕੀਤੇ ਜਾ ਚੁੱਕੇ ਸਨ। ਇਸ ਤੋਂ ਬਾਅਦ ਬਰਿੰਦਰ ਕੁਮਾਰ ਦੀ ਪਤਨੀ ਨੇ ਕੁਝ ਪੈਸੇ ਆਪਣੇ ਪਤੀ ਦੇ ਖਾਤੇ 'ਚ ਟਰਾਂਸਫਰ ਕੀਤੇ ਸਨ। ਫਿਰ ਬਰਿੰਦਰ ਨੇ 16 ਅਕਤੂਬਰ ਨੂੰ ਇਕ ਕਾਰ ਡੀਲਰ ਦੇ ਖਾਤੇ 'ਚ ਇਨੋਵਾ ਕਰੇਟਾ ਕਾਰ ਦੇ ਬਦਲੇ 19 ਲੱਖ ਰੁਪਏ ਟਰਾਂਸਫਰ ਕੀਤੇ ਸੀ, ਜਿਸਕੇ ਬਾਅਦ ਇਹ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਇਸ ਕਾਰ ਦੀ ਰਜ਼ਿਸਟਰੇਸ਼ਨ ਪਿੰਡ ਘੜੀਸਪੂਰ ਦੇ ਰਹਿਣ ਵਾਲੇ ਮੋਹਨ ਸਿੰਘ ਦੇ ਨਾਮ 'ਤੇ ਕਰਵਾਈ ਗਈ ਜੋ ਕਿ ਸਾਬਕਾ ਵਿਧਾਇਕ ਅਮਰਜੀਤ ਸਿੰਘ ਦਾ ਸਹੁਰਾ ਹੈ। ਵਿਜੀਲੈਂਸ ਹੁਣ ਇਸ ਮਾਮਲੇ 'ਚ ਮੋਹਨ ਸਿੰਘ ਤੋਂ ਪੁੱਛਗਿਛ ਕਰ ਸਕਦੀ ਹੈ। ਦੱਸ ਦੇਈਏ ਕਿ ਇਸ ਵੇਲੇ ਮੋਹਨ ਸਿੰਘ ਪੀ.ਜੀ.ਆਈ. ਤੋਂ ਆਪਣਾ ਇਲਾਜ ਕਰਵਾ ਰਹੇ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।