ਗ੍ਰਿਫਤਾਰ ਕਰਨ ਗਈ ਪੁਲਸ ’ਤੇ ਦੋਸ਼ੀ ਜਸਵੀਰ ਸਿੰਘ ਕੰਗ ਨੇ ਕੀਤਾ ਹਮਲਾ

11/15/2018 1:32:39 AM

ਰਾਹੋਂ,  (ਪ੍ਰਭਾਕਰ)—  ਧੋਖਾਧੜੀ ਦੇ ਚਾਰ  ਮਾਮਲਿਆਂ ਦਾ ਦੋਸ਼ੀ ਜਸਵੀਰ ਸਿੰਘ ਕੰਗ ਨੂੰ ਗ੍ਰਿਫਤਾਰ  ਕਰਨ ਗਈ ਪੁਲਸ ‘ਤੇ ਕਾਤਲਾਨਾ  ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਕਾਂਸਟੇਬਲ  ਹਰਵਿੰਦਰ ਭੁੰਬਲਾ ਪੁਲਸ ਪਾਰਟੀ ਨਾਲ ਗੁਰਨਾਨਕ ਪੁਰਾ ਤੋਂ ਗਸ਼ਤ ਦੌਰਾਨ ਵਾਪਸ ਆ ਰਹੇ ਸੀ ਕਿ  ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਜਸਵੀਰ ਸਿੰਘ ਕੰਗ ਪੁੱਤਰ ਅਜੀਤ ਸਿੰਘ ਵਾਸੀ ਕੰਗ  ਆਪਣੇ ਘਰ ’ਚ ਮੌਜੂਦ  ਹੈ ਹੁਣ ਛਾਪਾਮਾਰੀ ਕੀਤੀ ਜਾਵੇ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। 
 ਪਿਛਲੇ ਦਿਨੀਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਜਸਵੀਰ ਸਿੰਘ ਕੰਗ ਤੇ 66/15 ਤੇ  112/18 ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਸੂਚਨਾ ਮਿਲਦੇ ਹੀ ਉਹ ਜਸਵੀਰ ਸਿੰਘ ਕੰਗ  ਦੇ ਘਰ ਪਹੁੰਚੇ ਤਾਂ ਉਸਨੇ ਦਾਤਰ ਨਾਲ ਹੈੱਡ ਕਾਂਸਟੇਬਲ ਹਰਵਿੰਦਰ ਭੁੰਬਲਾ ’ਤੇ ਹਮਲਾ ਕਰ ਦਿੱਤਾ। ਜਿਵੇਂ ਹੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਉਸ ਨੂੰ ਰੋਕਣਾ  ਲਈ ਅੱਗੇ ਆਏ ਤਾਂ ਏ. ਐੱਸ. ਆਈ. ਬਲਵਿੰਦਰ ਸਿੰਘ ਦੇ ਸੱਜੇ ਹੱਥ ਦੀਆਂ  ਦੋ ਉਂਗਲੀਆਂ ’ਤੇ  ਦਾਤਰ ਨਾਲ ਹਮਲਾ ਕਰਕੇ  ਜ਼ਖਮੀ ਕਰ ਦਿੱਤਾ। ਇਸਦੀ ਸੂਚਨਾ ਜਿਵੇਂ ਹੀ ਥਾਣਾ ਰਾਹੋਂ ਨੂੰ  ਮਿਲੀ ਤਾਂ ਮੌਕੇ ‘ਤੇ ਏ. ਐੱਸ. ਆਈ. ਸੁਰਿੰਦਰ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ ਜਿਨ੍ਹਾਂ  ਨੇ ਜਸਵੀਰ ਸਿੰਘ ਕੰਗ ਨੂੰ ਗ੍ਰਿਫਤਾਰ ਕਰਕੇ ਥਾਣਾ ਰਾਹੋਂ ਲਿਆਂਦਾ। ਪੁਲਸ ਕਰਮਚਾਰੀਆਂ  ਦਾ ਮੈਡੀਕਲ ਕਰਨ ਉਪਰੰਤ ਵੱਖ-ਵੱਖ ਧਾਰਾ ਅਧੀਨ ਮਾਮਲਾ ਏ. ਐੱਸ. ਆਈ. ਕਰਮਜੀਤ ਸਿੰਘ ਨੇ  ਦਰਜ ਕੀਤਾ।
 


Related News