ਜਲੰਧਰ ਵਿਖੇ ਥਾਣੇ ''ਚੋਂ ਹਵਾਲਾਤ ’ਚੋਂ ਫਿਰ ਭੱਜਿਆ ਮੁਲਜ਼ਮ, ਘਰਾਂ ’ਚ ਕਰਦਾ ਸੀ ਚੋਰੀਆਂ

Sunday, Nov 02, 2025 - 02:13 PM (IST)

ਜਲੰਧਰ ਵਿਖੇ ਥਾਣੇ ''ਚੋਂ ਹਵਾਲਾਤ ’ਚੋਂ ਫਿਰ ਭੱਜਿਆ ਮੁਲਜ਼ਮ, ਘਰਾਂ ’ਚ ਕਰਦਾ ਸੀ ਚੋਰੀਆਂ

ਜਲੰਧਰ (ਵਰੁਣ)–ਥਾਣਾ ਨੰਬਰ 8 ਵਿਚੋਂ ਨਸ਼ੇ ਦੀ ਕੇਸ ਵਿਚ ਗ੍ਰਿਫ਼ਤਾਰ ਕੀਤਾ ਮੁਲਜ਼ਮ ਏ. ਐੱਸ. ਆਈ. ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਹ ਮੁਲਜ਼ਮ ਕੋਈ ਹੋਰ ਨਹੀਂ, ਸਗੋਂ ਮੱਕੜੀ ਵਾਂਗ ਲੋਕਾਂ ਦੇ ਘਰਾਂ ਦੀਆਂ ਕੰਧਾਂ ’ਤੇ ਚੜ੍ਹ ਕੇ ਚੋਰੀਆਂ ਕਰਨ ਵਾਲਾ ਹੈ , ਜੋ ਹੁਣ ਨਸ਼ੇ ਦੇ ਧੰਦੇ ਵਿਚ ਸ਼ਾਮਲ ਹੋ ਚੁੱਕਾ ਸੀ। ਇਸ ਤੋਂ ਪਹਿਲਾਂ ਲੋਕਾਂ ਨੇ ਉਸ ਨੂੰ ਫੜ ਕੇ ਥਾਣਾ ਨੰਬਰ 8 ਦੀ ਪੁਲਸ ਦੇ ਹਵਾਲੇ ਵੀ ਕੀਤਾ ਸੀ ਪਰ ਇਕ ਸਾਬਕਾ ਐੱਸ. ਐੱਚ. ਓ. ਨੇ ਨਿੱਜੀ ਫਾਇਦੇ ਲਈ ਇਸ ਨੂੰ ਛੱਡ ਦਿੱਤਾ ਸੀ।

ਇਹ ਵੀ ਪੜ੍ਹੋ: ਕੇਂਦਰ ਵੱਲੋਂ PU ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ 'ਤੇ ਮੰਤਰੀ ਖੁੱਡੀਆਂ ਦਾ ਵੱਡਾ ਬਿਆਨ

ਜਾਣਕਾਰੀ ਅਨੁਸਾਰ 30 ਅਕਤੂਬਰ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਨਸ਼ੇ ਦੇ ਕੇਸ ਵਿਚ ਨੂਰਪੁਰ ਦੇ ਰਹਿਣ ਵਾਲੇ ਮਹਿਬੂਬ ਅਲੀ ਉਰਫ ਮੱਕੜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਉਸ ਕੋਲੋਂ ਹਵਾਲਾਤ ਵਿਚ ਪੁੱਛਗਿੱਛ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਹਵਾਲਾਤ ਵਿਚ ਬੈਠੇ ਮਹਿਬੂਬ ਅਲੀ ਉਰਫ਼ ਮੱਕੜੀ ਨੇ ਬਹਾਨਾ ਬਣਾਇਆ ਅਤੇ ਹਵਾਲਾਤ ਵਿਚੋਂ ਬਾਹਰ ਆ ਗਿਆ ਅਤੇ ਏ. ਐੱਸ. ਆਈ. ਨੂੰ ਧੱਕਾ ਦੇ ਕੇ ਥਾਣੇ ਵਿਚੋਂ ਫ਼ਰਾਰ ਹੋ ਗਿਆ।

ਥਾਣੇ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਫ਼ਰਾਰ ਹੋ ਗਿਆ। ਥਾਣਾ ਨੰਬਰ 8 ਦੇ ਐਡੀਸ਼ਨਲ ਐੱਸ. ਐੱਚ. ਓ. ਜਗਦੀਸ਼ ਲਾਲ ਦਾ ਕਹਿਣਾ ਹੈ ਕਿ ਮਹਿਬੂਬ ਅਲੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਡੌਂਕੀ ਲਾਉਣ ਵਾਲੇ ਸਾਵਧਾਨ! ਨੌਜਵਾਨਾਂ ਨੂੰ ਦਿੱਤੀ ਜਾ ਰਹੀ ਥਰਡ ਡਿਗਰੀ, ਹੋਸ਼ ਉਡਾਉਣ ਵਾਲੀ ਵੀਡੀਓ ਆਈ ਸਾਹਮਣੇ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News