ਮਾਮਲਾ NRI ਦੇ ਸਾਲੇ ਤੋਂ ਲੁੱਟ-ਖੋਹ ਕਰਨ ਦਾ, ਤੀਸਰਾ ਦੋਸ਼ੀ ਵੀ ਗ੍ਰਿਫਤਾਰ

Friday, Aug 23, 2019 - 01:02 AM (IST)

ਮਾਮਲਾ NRI ਦੇ ਸਾਲੇ ਤੋਂ ਲੁੱਟ-ਖੋਹ ਕਰਨ ਦਾ, ਤੀਸਰਾ ਦੋਸ਼ੀ ਵੀ ਗ੍ਰਿਫਤਾਰ

ਜਲੰਧਰ (ਵਰੁਣ)— ਸੀ.ਆਈ.ਏ. ਸਟਾਫ ਨੇ ਗੁਲਾਬ ਦੇਵੀ ਰੋਡ 'ਤੇ 6 ਅਗਸਤ ਨੂੰ ਐੱਨ.ਆਰ.ਆਈ. ਦੇ ਸਾਲ ਤੋਂ 48 ਲੱਖ ਰੁਪਏ ਲੁੱਟਣ ਦੇ ਮਾਮਲੇ 'ਚ ਲੋੜੀਂਦੇ ਤੀਸਰੇ ਦੋਸ਼ੀ ਅਮਨ ਬੁਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਸੀ.ਆਈ.ਏ. ਸਟਾਫ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਅਮਨ ਨੇਹਰੀ ਕਲੋਨੀ ਕਪੂਰਥਲਾ ਰੋਡ 'ਤੇ ਆਪਣੇ ਰਿਸ਼ਤੇਦਾਰਾਂ ਦੇ ਘਰ ਲੁੱਕ ਕੇ ਬੈਠਾ ਹੈ ਤਾਂ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਦੋਸ਼ੀ ਪਾਸੋਂ ਕੁਝ ਪੈਸੇ ਵੀ ਬਰਾਮਦ ਹੋਏ ਹਨ ਪਰ ਅਜੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। 
ਸੀ.ਆਈ.ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਨੇ ਗ੍ਰਿਫਤਾਰੀ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਪੁਲਸ ਅਮਨ ਨੂੰ ਗ੍ਰਿਫਤਾਰ ਕਰ ਕੇ ਪੈਸਿਆਂ ਨੂੰ ਬਰਾਮਦ ਕਰਨ ਲਈ ਦੇਰ ਰਾਤ ਛਾਪੇਮਾਰੀ ਕਰ ਰਹੀ ਸੀ।


author

KamalJeet Singh

Content Editor

Related News