ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

01/12/2021 11:12:46 AM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ)-ਆਮ ਆਦਮੀ ਪਾਰਟੀ ਹਲਕਾ ਟਾਂਡਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ’ਚ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੇ ਆਗੂ ਹਰਮੀਤ ਸਿੰਘ ਔਲਖ ਤੇ ਜਸਵੀਰ ਸਿੰਘ ਰਾਜਾ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦੇ ਹੋਏ ਇਨ੍ਹਾਂ ਦਾ ਵਿਰੋਧ ਕੀਤਾ। 
ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲੋਹੜੀ ਮੌਕੇ ਤੇਰਾਂ ਜਨਵਰੀ ਦੀ ਸ਼ਾਮ ਨੂੰ ਏਕ ਸ਼ਾਮ ਸ਼ਹੀਦ ਕਿਸਾਨੋਂ ਕੇ ਨਾ ਨਾਮ ਕਰਵਾਈ ਜਾਵੇਗੀ ਜਿਸ ’ਚ ਖੇਤੀ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਵੀ ਵੱਡੀ ਪੱਧਰ ਤੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕੱਤਰ ਹੋਏ ਪਾਰਟੀ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਭਰਪੂਰ ਨਾਅਰੇਬਾਜ਼ੀ ਵੀ ਕੀਤੀ।

ਮੀਟਿੰਗ ਦੌਰਾਨ ਮਾਸਟਰ ਲਛਮਣ ਸਿੰਘ, ਕ੍ਰਿਸ਼ਨ ਸਿੰਘ ਸੈਣੀ, ਬਲਜੀਤ ਸੈਣੀ, ਪਿ੍ਰੰਸ ਸਲੇਮਪੁਰ, ਗੁਰਦੀਪ ਸਿੰਘ, ਜਸਪਾਲ ਸਿੰਘ, ਬਬਲਾ ਸੈਣੀ, ਸਚਿਨ ਅਗਨੀਹੋਤਰੀ, ਕੁਲਵੰਤ ਜੌਹਲ, ਕੁਲਵੰਤ ਸਿੰਘ ਮੁਲਤਾਨੀ, ਜਸਪਾਲ ਸਿੰਘ ਕਾਕਾ, ਮੋਹਨ ਇੰਦਰ ਸਿੰਘ ਸੰਘਾ, ਕਮਲ ਧੀਰ, ਸਤਨਾਮ ਸਿੰਘ ਪਟਵਾਰੀ, ਭੁਪਿੰਦਰ ਸਿੰਘ, ਮਿਆਣੀ, ਪਿ੍ਰਤਪਾਲ ਸਿੰਘ ਮਿੱਠਾ, ਧੀਰਜ ਮਿਆਣੀ, ਜਸਬੀਰ ਸਿੰਘ ਨੰਗਲ ਖੂੰਗਾ, ਸੁਰਿੰਦਰ ਸਿੰਘ, ਜਗਰੂਪ ਸਿੰਘ ਔਲਖ,ਰਣਵੀਰ ਸਿੰਘ ਔਜਲਾ ਆਦਿ ਵੀ ਹਾਜ਼ਰ ਸਨ।  


Aarti dhillon

Content Editor

Related News