''ਆਪ'' ਦੇ ਵਲੰਟੀਅਰਾਂ ਨੇ ਜੇਤੂ ਮਾਰਚ ਕੱਢ ਕੇ ਮਨਾਈ ਖੁਸ਼ੀ

02/11/2020 5:36:20 PM

ਗੜ੍ਹਸ਼ੰਕਰ (ਸ਼ੋਰੀ)— ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਸ਼ਾਨਦਾਰ ਜਿੱਤ 'ਤੇ ਅੱਜ ਇਥੇ 'ਆਪ' ਦੇ ਆਗੂਆਂ ਅਤੇ ਵਲੰਟੀਅਰਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁਲ ਅਰਪਣ ਕਰਨ ਉਪਰੰਤ ਮੇਨ ਬਜ਼ਾਰ 'ਚ ਮਾਰਚ ਕੀਤਾ। ਇਸ ਦੌਰਾਨ ਵਰਕਰਾਂ ਨੇ ਇਨਕਲਾਬ ਜ਼ਿੰਦਾਬਾਦ, ਕੇਜਰੀਵਾਲ ਜ਼ਿੰਦਾਬਾਦ, ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। 'ਆਪ' ਆਗੂਆਂ ਨੇ ਕਿਹਾ ਕਿ ਦਿੱਲੀ 'ਚ ਜਿੱਤ ਨਾਲ ਪੰਜਾਬ 'ਚ ਹੁਣ ਆਮ ਆਦਮੀ ਪਾਰਟੀ ਦੀ ਲਹਿਰ ਚਲੇਗੀ ਅਤੇ 2022 'ਚ 'ਆਪ' ਪੰਜਾਬ 'ਚ ਸਰਕਾਰ ਬਣਾਏਗੀ।

ਇਸ ਮੌਕੇ ਪਾਰਟੀ ਕਮਾਂਡਰ ਮਨਪ੍ਰੀਤ ਸਿੰਘ ਮੋਲ, ਮਾਸਟਰ ਰਣਜੀਤ ਸਿੰਘ ਬਿੰਜੋ, ਚਰਨਜੀਤ ਸਿੰਘ ਚੰਨੀ, ਪਰਵਿੰਦਰ ਮਾਹਲਪੁਰੀ, ਗੁਰਦਿਆਲ ਸਿੰਘ ਭਨੋਟ, ਸੰਜੇ ਕੁਮਾਰ ਪੀਪਲੀਵਾਲ, ਮਹਿੰਦਰ ਪਾਲ ਸਿੰਘ ਨੰਗਲਾਂ, ਬਲਵੀਰ ਸਿੰਘ ਬਿਲਾ ਖਰੋਦੀ ਤੋਂ ਇਲਾਵਾ ਪਾਰਟੀ ਦੇ ਸਿਨੀਅਰ ਆਗੂ ਸੁਖਵਿੰਦਰ ਸਿੰਘ ਮੁਗੋਵਾਲ ਆਦਿ ਹਾਜ਼ਰ ਸਨ।


shivani attri

Content Editor

Related News