ਪੁੱਤਰ ਦਾ ਝਗਡ਼ਾ ਸਲਝਾਉਣ ਗਈ ਔਰਤ ਨੂੰ ਮੋਹਤਵਰਾਂ ਦੀ ਹਜ਼ਰੀ ’ਚ ਮਾਰਿਆ ਥੱਪਡ਼ ; ਬੋਲੇ ਜਾਤੀ ਸੂਚਕ ਸ਼ਬਦ

08/03/2020 7:06:00 PM

ਨਕੋਦਰ (ਪਾਲੀ) – ਨਜ਼ਦੀਕੀ ਪਿੰਡ ਚੱਕ ਮੁਗਲਾਨੀ ਵਿਖੇ ਬੀਤੇ ਦਿਨੀਂ ਗਰਾਉਂਡ ਵਿਚ ਖੇਡਦੇ ਸਮੇਂ 2 ਨੌਜਵਾਨਾਂ ਦੇ ਹੋਏ ਮਾਮੂਲੀ ਝਗੜੇ ਨੂੰ ਸਲਝਾਉਣ ਲਈ ਇਕੱਠੇ ਹੋਏ ਮੋਹਤਵਰ ਵਿਅਕਤੀ ਦੀ ਹਜ਼ਰੀ ’ਚ ਚਲ ਰਹੀ ਗੱਲਬਾਤ ਦੌਰਾਨ ਇਕ ਵਿਅਕਤੀ ਵੱਲੋਂ ਔਰਤ ਨੂੰ ਥੱਪੜ ਮਾਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਸਬੰਧੀ ਥਾਣਾ ਸਦਰ ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪਿੰਡ ਚੱਕ ਮੁਗਲਾਨੀ ਦੇ ਨੌਜਵਾਨ ਖ਼ਿਲਾਫ਼ ਧਾਰਾ 354, 323 ਅਤੇ 3 ਐੱਸ. ਸੀ. ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਨੀਲਮ ਪਤਨੀ ਬਿੰਦਰ ਵਾਸੀ ਪਿੰਡ ਚੱਕ ਮੁਗਲਾਨੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰਾ ਵੱਡਾ ਲੜਕਾ ਅਜੇ ਦਸਮੇਸ਼ ਸਪੋਰਟਸ ਕਲੱਬ ਚੱਕ ਮੁਗਲਾਨੀ ਵਿਚ ਫੁੱਟਬਾਲ ਖੇਡਦਾ ਹੈ। ਕੁੱਝ ਦਿਨ ਪਹਿਲਾਂ ਮੇਰੇ ਲੜਕੇ ਦਾ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਗਰਾਉਂਡ ਵਿਚ ਖੇਡਦੇ ਸਮੇਂ ਝਗੜਾ ਹੋਇਆ ਸੀ, ਜਿਸ ਸਬੰਧੀ ਸਾਨੂੰ ਗੱਲਬਾਤ ਕਰਨ ਲਈ ਬੀਤੀ 30 ਜੁਲਾਈ ਨੂੰ ਬੁਲਾਇਆ ਸੀ। ਜਦੋਂ ਮੈਂ ਆਪਣੇ ਪੁੱਤਰ ਅਤੇ ਪਤੀ ਨਾਲ ਗਈ ਤਾਂ ਉੱਥੇ ਪਿੰਡ ਦੀ ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਪਿੰਡ ਦੇ ਹੋਰ ਮੋਹਤਵਰ ਵਿਅਕਤੀ ਬੈਠੇ ਹੋਏ ਸਨ। ਮੋਹਤਵਰ ਵਿਅਕਤੀਆਂ ਨੇ ਸਾਡੀ ਦਹਾਂ ਧਿਰਾਂ ਦੀ ਗੱਲਬਾਤ ਸੁਣਨੀ ਸ਼ੁਰੂ ਕੀਤਾ, ਦੂਜੀ ਧਿਰ ਵਲੋਂ ਆਏ ਰਣਜੀਤ ਸਿੰਘ ਉਰਫ ਮੰਨੀ ਵਾਸੀ ਪਿੰਡ ਚੱਕ ਮੁਗਲਾਣੀ ਨੇ ਮੈਨੂੰ ਥੱਪੜ ਮਾਰ ਦਿੱਤਾ, ਮੈਂ ਹੇਠਾਂ ਫਰਸ਼ ’ਤੇ ਡਿੱਗ ਪਈ ਅਤੇ ਉਸਨੇ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਮੌਕੇਂ ਤੋਂ ਭੱਜ ਗਿਆ। ਮੇਰਾ ਪਤੀ ਮੈਨੂੰ ਇਲਾਜ ਲਈ ਸ਼ੰਕਰ ਹਸਪਤਾਲ ਲੈ ਕੇ ਗਿਆ।

ਰਣਜੀਤ ਉਰਫ ਮੰਨੀ ਖਿਲਾਫ ਮਾਮਲਾ ਦਰਜ : ਸਦਰ ਥਾਣਾ ਮੁਖੀ ਵਿਨੋਦ ਕੁਮਾਰ

ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਨੀਲਮ ਪਤਨੀ ਬਿੰਦਰ ਵਾਸੀ ਪਿੰਡ ਚੱਕ ਮੁਗਲਾਨੀ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਭੁਪਿੰਦਰ ਕੌਰ ਇੰਚਾਰਜ ਵੂਮੈਨ ਸੈਲ ਨੇ ਰਣਜੀਤ ਸਿੰਘ ਉਰਫ ਮੰਨੀ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਚੱਕ ਮੁਗਲਾਨੀ ਖਿਲਾਫ ਧਾਰਾ 354, 323 ਅਤੇ 3 ਐੱਸ. ਸੀ./ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਦਰ ਥਾਣਾ ਮੁਖੀ ਨੇ ਕਿਹਾ ਕਿ ਮਾਮਲਾ ਦਰਜ ਹੋਣ ਮੁਲਜ਼ਮ ਘਰੋਂ ਫਰਾਰ ਹੋ ਗਿਆ ਸੀ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

 


Harinder Kaur

Content Editor

Related News