ਖੇਤੀ ਕਾਨੂੰਨਾਂ ਦੇ ਵਿਰੋਧ ''ਚ  21 ਜਨਵਰੀ ਨੂੰ ਅੱਡਾ ਸਰਾਂ ਤੋਂ ਕੱਢਿਆ ਜਾਵੇਗਾ ਟਰੈਕਟਰ ਮਾਰਚ

01/19/2021 1:06:38 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਡਾ ਸਰਾਂ ਦੇ ਇਲਾਕੇ ਦੇ ਦੁਕਾਨਦਾਰਾਂ ਅਤੇ ਕਿਸਾਨਾਂ ਵੱਲੋਂ 21 ਜਨਵਰੀ ਨੂੰ ਵਿਸ਼ਾਲ ਟਰੈਕਟਰ ਰੋਸ ਰੈਲੀ ਕੱਢੀ ਜਾਵੇਗੀ। ਇਸ ਰੋਸ ਵਿਖਾਵੇ ਲਈ ਅੱਜ ਕਿਸਾਨ ਸੰਘਰਸ਼ ਕਮੇਟੀ ਅੱਡਾ ਸਰਾਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਅੱਡਾ ਸਰਾਂ ਵਿਖੇ ਹੋਈ। ਜਿਸ 'ਚ ਰੋਸ ਰੈਲ਼ੀ ਦੀਆਂ ਤਿਆਰੀਆਂ ਅਤੇ ਲਾਮਬੰਦੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਸੰਘਰਸ਼ ਦੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਸੁੱਖਾ ਦਰੀਆ ਕਿਸਾਨ ਹੱਟ, ਜੋਗਾ ਸਿੰਘ ਸਰੋਆ, ਸਤਨਾਮ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਢਿੱਲੋਂ, ਜਸਕਰਨ ਪੰਧੇਰ, ਮਨਦੀਪ ਬੈਂਚਾਂ ਨੇ ਦੱਸਿਆ ਕਿ ਇਹ ਰੈਲੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਕੰਧਾਲਾ ਜੱਟਾ ਵਿਖੇ ਕਿਸਾਨ ਅੰਦੋਲਨ ਦੀ ਜਿੱਤ  ਲਈ ਅਰਦਾਸ ਕਰਨ ਉਪਰੰਤ ਰਵਾਨਾ ਹੋਵੇਗੀ ਅਤੇ ਅੱਡਾ ਸਰਾਂ, ਖਡਿਆਲਾ, ਢੱਟਾ, ਭਾਗੀਆਂ, ਕੰਧਾਲਾ ਸ਼ੇਖ਼ਾਂ, ਝਾਵਾਂ, ਪੰਡੋਰੀ ਆਦਿ ਪਿੰਡਾਂ 'ਚ ਜਾਵੇਗੀ ਅਤੇ ਇਸ 'ਚ ਸੈਂਕੜੇ ਕਿਸਾਨ ਆਪਣੇ ਟਰੈਕਟਰ ਲੈ ਕੇ ਭਾਗ ਲੈਣਗੇ। ਇਸ ਮੌਕੇ ਹਰਮਨ ਰਾਮਪੁਰ, ਜੱਸਾ ਮਠਾਰੂ, ਰਾਮ ਲੁਭਾਇਆ, ਜੱਸਾ ਦਰੀਆ, ਜੱਸੀ ਬੁੱਢੀਪਿੰਡ, ਰਾਹੁਲ ਰਾਮਪੁਰ ਆਦਿ ਮੌਜੂਦ ਸਨ। 


Aarti dhillon

Content Editor

Related News