ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਬੁਰੀ ਤਰ੍ਹਾਂ ਝੁਲਸਿਆ ਨੌਜਵਾਨ
Wednesday, Mar 26, 2025 - 09:02 PM (IST)

ਖੰਨਾ (ਬਿਪਿਨ) : ਖੰਨਾ ਦੇ ਨੇੜਲੇ ਪਿੰਡ ਕਲਾਲ ਮਾਜਰਾ ਵਿਖੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਵਿੱਚ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਕਿ ਇਲਾਜ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉਸ ਨੂੰ ਇਲਾਜ ਕਰ ਅਗੇ ਰੈਫਰ ਕਰ ਦਿੱਤਾ ਗਿਆ। ਡਾਕਟਰ ਅਨੁਸਾਰ ਮਰੀਜ਼ 100 ਫੀਸਦੀ ਤੱਕ ਝੁਲਸ ਚੁੱਕਿਆ ਸੀ ਜਿਸ ਨੂੰ ਇਲਾਜ ਕਰ ਅਗੇ ਰੈਫਰ ਕਰ ਦਿੱਤਾ।
ਦਰਦਨਾਕ ਹਾਦਸੇ 'ਚ ਪਤੀ ਤੇ ਗਰਭਵਤੀ ਪਤਨੀ ਦੋਵਾਂ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ
ਪਿੰਡ ਦੇ ਸਰਪੰਚ ਤੇ ਫੱਟੜ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਘਰ ਵਿੱਚ ਕੰਮ ਕਰਦੇ ਘਟਨਾ ਵਾਪਰ ਗਈ, ਜਿਸ 'ਤੇ ਆਸ ਪਾਸ ਦੇ ਲੋਕਾਂ ਨੇ ਅੱਗ ਲੱਗੀ ਵੇਖੀ ਅਤੇ ਮੌਕੇ 'ਤੇ ਪਹੁੰਚ ਅੱਗ ਨੂੰ ਬੁਝਾਇਆ ਅਤੇ ਐਮਬੂਲੈਂਸ ਨੂੰ ਬੁਲਾ ਕੇ ਫੱਟੜ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਮਰੀਜ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ 100 ਫੀਸਦੀ ਝੁਲਸ ਚੁੱਕਾ ਹੈ, ਜਿਸ ਨੂੰ ਮੁੱਢਲੀ ਸਹਾਇਤਾ ਦੇ ਕੇ ਅੱਗੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8