ਤੇਜ਼ ਰਫਤਾਰ ਗੱਡੀ ਨੇ ਸਕੂਟਰ ਸਵਾਰ ਨੂੰ ਮਾਰੀ ਟੱਕਰ, ਇਕ ਦੀ ਮੌਤ

Sunday, Jun 07, 2020 - 02:46 AM (IST)

ਤੇਜ਼ ਰਫਤਾਰ ਗੱਡੀ ਨੇ ਸਕੂਟਰ ਸਵਾਰ ਨੂੰ ਮਾਰੀ ਟੱਕਰ, ਇਕ ਦੀ ਮੌਤ

ਫਗਵਾੜਾ, (ਜਲੋਟਾ)- ਨੈਸ਼ਨਲ ਹਾਈਵੇ ਨੰਬਰ-1 ’ਤੇ ਪਿੰਡ ਖਜੂਰਲਾ ਲਾਗੇ ਉਦੋਂ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪਿੱਛੋਂ ਤੇਜ਼ ਰਫਤਾਰ ਆ ਰਹੀ ਟਿਓਟਾ ਕੁਆਲਿਸ ਗੱਡੀ ਨੇ ਸੜਕ ’ਤੇ ਸਕੂਟਰ ਸਵਾਰ ਨੂੰ ਆਪਣੀ ਚਪੇਟ ’ਚ ਲੈ ਲਿਆ। ਹਾਦਸੇ ’ਚ ਸਕੂਟਰ ਸਵਾਰ ਨੌਜਵਾਨ ਜਿਸ ਦੀ ਪਛਾਣ ਕਸ਼ਮੀਰੀ ਵਾਸੀ ਪਿੰਡ ਧੀਆਂ ਦੇ ਰੂਪ ਵਜੋਂ ਹੋਈ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਟਿਓਟਾ ਕੁਆਲਿਸ ਗੱਡੀ ਨੂੰ ਮੌਕੇ ਤੋਂ ਕਬਜ਼ੇ ’ਚ ਲੈ ਲਿਆ ਹੈ।


author

Deepak Kumar

Content Editor

Related News