ਜਲੰਧਰ ਦੇ ਸਿਵਲ ਸਰਜਨ ਦਫ਼ਤਰ ’ਚ ਕਰੋੜਾਂ ਰੁਪਏ ਦਾ ਘਪਲਾ, FIR ਦਰਜ ਕਰਵਾਉਣ ਦੇ ਨਿਰਦੇਸ਼

Friday, Sep 06, 2024 - 03:54 PM (IST)

ਜਲੰਧਰ (ਰੱਤਾ)–ਸਿਵਲ ਸਰਜਨ ਆਫ਼ਿਸ ਵਿਚ ਕਰੋੜਾਂ ਰੁਪਏ ਦੇ ਹੋਏ ਘਪਲੇ ਨੂੰ ਲੈ ਕੇ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਵਾਉਣ ਅਤੇ 15 ਦਿਨਾਂ ਅੰਦਰ ਮੁਕੰਮਲ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਾਇਰੈਕਟਰ ਨੇ ਚਿੱਠੀ ਵਿਚ ਲਿਖਿਆ ਹੈ ਕਿ ਸਿਵਲ ਸਰਜਨ ਦਫ਼ਤਰ ਵੱਲੋਂ ਵਿੱਤੀ ਸਾਲ 2019 ਤੋਂ 2022 ਤਕ ਜ਼ਿਲ੍ਹਾ ਪੱਧਰ ’ਤੇ ਜਿਹੜੀ ਪ੍ਰਚੇਜ਼ ਹੋਈ ਸੀ, ਉਸ ਦੀ ਪੇਮੈਂਟ ਸਪਲਾਇਰ ਨੂੰ ਨਾ ਹੋਣ ਦਾ ਮਾਮਲਾ ਜਦੋਂ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਿਵਲ ਸਰਜਨ ਦਫ਼ਤਰ ਜਲੰਧਰ ਵੱਲੋਂ ਉਕਤ ਵਿੱਤੀ ਸਾਲਾਂ ਵਿਚ ਕੀਤੀ ਗਈ ਪ੍ਰਚੇਜ਼ ਵਿਚ ਭਾਰੀ ਬੇਨਿਯਮੀਆਂ ਜਾਪਦੀਆਂ ਹਨ, ਇਸ ਲਈ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਐੱਫ਼. ਆਈ. ਆਰ. ਦਰਜ ਕਰਵਾਈ ਜਾਵੇ।

ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਨੇ ਗ਼ਰੀਬ ਪਰਿਵਾਰਾਂ ਨੂੰ ਦਿੱਤੀ ਵੱਡੀ ਆਰਥਿਕ ਰਾਹਤ

ਡਾਇਰੈਕਟਰ ਨੇ ਲਿਖਿਆ ਹੈ ਕਿ ਐੱਫ਼. ਆਈ. ਆਰ. ਦਰਜ ਕਰਵਾ ਕੇ ਇਸਦੀ ਪੂਰੀ ਰਿਪੋਰਟ 15 ਦਿਨਾਂ ਅੰਦਰ ਉਨ੍ਹਾਂ ਨੂੰ ਭੇਜੀ ਜਾਵੇ ਤਾਂ ਕਿ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾਇਆ ਜਾ ਸਕੇ। ਦੂਜੇ ਪਾਸੇ ਇਸ ਸਬੰਧ ਵਿਚ ਜਦੋਂ ਕਾਰਜਕਾਰੀ ਸਿਵਲ ਸਰਜਨ ਡਾ. ਜੋਤੀ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਚਾਰਜ ਸੰਭਾਲਿਆ ਹੈ, ਇਸ ਲਈ ਉਹ ਪੂਰੀ ਜਾਣਕਾਰੀ ਲੈ ਕੇ ਹੀ ਕੁਝ ਦੱਸ ਸਕਣਗੇ।

ਨੈਸ਼ਨਲ ਹੈਲਥ ਮਿਸ਼ਨ ਦਾ ਅਕਾਊਂਟੈਂਟ ਇਕਦਮ ਛੱਡ ਗਿਆ ਸੀ ਨੌਕਰੀ
ਸਿਵਲ ਸਰਜਨ ਦਫਤਰ ਵਿਚ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਨੈਸ਼ਨਲ ਹੈਲਥ ਮਿਸ਼ਨ ਦਾ ਅਕਾਊਂਟੈਂਟ ਮਾਰਚ 2023 ਵਿਚ ਇਕਦਮ ਨੌਕਰੀ ਛੱਡ ਗਿਆ ਅਤੇ ਉਸਨੇ ਆਪਣਾ ਅਸਤੀਫਾ ਈਮੇਲ ਜ਼ਰੀਏ ਵਿਭਾਗ ਨੂੰ ਭੇਜਿਆ ਸੀ। ਉਸ ਤੋਂ ਬਾਅਦ ਵਿਭਾਗ ਦੀਆਂ ਸ਼ਰਤਾਂ ਮੁਤਾਬਕ ਉਸਨੇ ਇਕ ਮਹੀਨੇ ਦੀ ਤਨਖ਼ਾਹ ਸਰਕਾਰੀ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਪਰ ਨਾ ਤਾਂ ਆਪਣਾ ਚਾਰਜ ਕਿਸੇ ਨੂੰ ਸੌਂਪ ਕੇ ਗਿਆ ਅਤੇ ਨਾ ਹੀ ਆਪਣੇ ਦਫਤਰ ਦੀਆਂ ਚਾਬੀਆਂ। ਕਈ ਕੋਸ਼ਿਸ਼ਾਂ ਦੇ ਬਾਵਜੂਦ ਵਿਭਾਗੀ ਅਧਿਕਾਰੀਆਂ ਦਾ ਜਦੋਂ ਅਕਾਊਂਟੈਂਟ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਨ੍ਹਾਂ ਇਸ ਸਬੰਧੀ ਪੁਲਸ ਵਿਚ ਸ਼ਿਕਾਇਤ ਦੇ ਦਿੱਤੀ। ਉਸ ਤੋਂ ਬਾਅਦ ਨਾ ਤਾਂ ਉਸਨੂੰ ਪੁਲਸ ਲੱਭ ਸਕੀ ਅਤੇ ਨਾ ਹੀ ਵਿਭਾਗ ਦੇ ਅਧਿਕਾਰੀ ਉਸ ਨਾਲ ਸੰਪਰਕ ਕਰ ਸਕੇ ਹਨ। ਪਤਾ ਲੱਗਾ ਹੈ ਕਿ ਇਹ ਪ੍ਰਚੇਜ਼ ਉਸੇ ਦੇ ਕਾਰਜਕਾਲ ਵਿਚ ਹੋਈ ਸੀ।

ਇਹ ਵੀ ਪੜ੍ਹੋ- ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨਾਲ ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਬਜਟ ਆਇਆ ਨਹੀਂ, ਅਧਿਕਾਰੀ ਵੀ ਅੱਖਾਂ ਬੰਦ ਕਰਕੇ ਕਰਦੇ ਰਹੇ ਸਾਈਨ
ਸਿਵਲ ਸਰਜਨ ਆਫਿਸ ਵਿਚ ਜਿਹੜੇ ਵੀ ਸਾਮਾਨ ਦੀ ਪ੍ਰਚੇਜ਼ ਹੋਈ, ਉਸ ਵਿਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਸਾਮਾਨ ਖ਼ਰੀਦਣ ਲਈ ਕੋਈ ਬਜਟ ਆਇਆ ਹੀ ਨਹੀਂ ਅਤੇ ਅਕਾਊਂਟੈਂਟ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਸਾਮਾਨ ਖ਼ਰੀਦਦਾ ਰਿਹਾ। ਅਕਾਊਂਟੈਂਟ ਨੂੰ ਇੰਨੀ ਖੁੱਲ੍ਹੀ ਛੋਟ ਸੀ ਕਿ ਅਕਾਊਂਟੈਂਟ ਜਿਹੜਾ ਵੀ ਸਾਮਾਨ ਖਰੀਦਦਾ ਸੀ, ਅਧਿਕਾਰੀ ਅੱਖਾਂ ਬੰਦ ਕਰ ਕੇ ਪੇਪਰਾਂ ’ਤੇ ਸਾਈਨ ਕਰ ਦਿੰਦੇ ਸਨ।

ਅਕਾਊਂਟੈਂਟ ਦਾ ਅਤਾ-ਪਤਾ ਨਹੀਂ ਅਤੇ ਅਧਿਕਾਰੀ ਹੋ ਚੁੱਕੇ ਹਨ ਰਿਟਾਇਰ
ਜ਼ਿਕਰਯੋਗ ਹੈ ਕਿ ਜਿਸ ਅਕਾਊਂਟੈਂਟ ਜ਼ਰੀਏ ਸਿਵਲ ਸਰਜਨ ਆਫ਼ਿਸ ਵਿਚ ਸਾਮਾਨ ਦੀ ਖਰੀਦ ਹੋਈ, ਉਕਤ ਅਕਾਊਂਟੈਂਟ ਪਿਛਲੇ ਸਾਲ ਚੁੱਪਚਾਪ ਆਪਣਾ ਅਸਤੀਫਾ ਦੇ ਕੇ ਅੰਡਰਗਰਾਊਂਡ ਹੋ ਗਿਆ, ਜਿਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਜਿਹੜੇ ਅਧਿਕਾਰੀਆਂ ਨੇ ਸਾਮਾਨ ਦੀ ਪ੍ਰਚੇਜ਼ ਦੇ ਪੇਪਰਾਂ ’ਤੇ ਸਾਈਨ ਕੀਤੇ ਹਨ, ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਰਿਟਾਇਰ ਹੋ ਚੁੱਕੇ ਹਨ।
 

ਇਹ ਵੀ ਪੜ੍ਹੋ- ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News