ਸਰਹਿੰਦ ਨਹਿਰ ਦੇ ਪੁਲ ’ਤੋਂ ਵਿਅਕਤੀ ਨੇ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ

Thursday, Jun 22, 2023 - 01:06 PM (IST)

ਸਰਹਿੰਦ ਨਹਿਰ ਦੇ ਪੁਲ ’ਤੋਂ ਵਿਅਕਤੀ ਨੇ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ

ਰੂਪਨਗਰ (ਵਿਜੇ)-ਰੂਪਨਗਰ ਦੀ ਸਰਹਿੰਦ ਨਹਿਰ ਦੇ ਪੁਲ ਤੋਂ ਵਗਦੀ ਨਹਿਰ ’ਚ ਇਕ ਅਣਪਛਾਤੇ ਵਿਅਕਤੀ ਵਲੋਂ ਛਲਾਂਗ ਲਗਾ ਦਿੱਤੀ ਗਈ ਜਿਸ ’ਚ ਵਿਅਕਤੀ ਤੇਜ ਪਾਣੀ ਦੇ ਵਹਾਅ ’ਚ ਰੁੜ੍ਹ ਗਿਆ। ਸ਼ਹਿਰ ’ਚੋਂ ਗੁਜਰਦੀ ਸਰਹਿੰਦ ਨਹਿਰ ’ਚ ਬੀਤੇ ਦਿਨ ਇਕ ਵਿਅਕਤੀ ਨੇ ਅਚਨਚੇਤ ਛਾਲ ਮਾਰ ਦਿੱਤੀ। ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਜਿਸ ਦੀ ਉਮਰ 50-55 ਸਾਲ ਦੇ ਕਰੀਬ ਲੱਗ ਰਹੀ ਸੀ, ਵੱਲੋਂ ਅਚਨਚੇਤ ਵਗਦੀ ਨਹਿਰ ’ਚ ਛਾਲ ਮਾਰ ਦਿੱਤੀ, ਜੋ ਪਾਣੀ ਦੇ ਤੇਜ ਵਹਾਅ ਕਾਰਨ ਰੁੜ੍ਹ ਗਿਆ।

ਮੁਕੇਰੀਆਂ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ 'ਚ ਮੌਤ, ਦੁਕਾਨ ਦੇ ਅੰਦਰੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਪੁਲ ’ਤੇ ਜਮ੍ਹਾ ਹੋਣੀ ਸ਼ੁਰੂ ਹੋ ਗਈ ਪਰ ਉਕਤ ਵਿਅਕਤੀ ਦੇ ਬਾਰੇ ਕੋਈ ਸੁਰਾਗ ਨਹੀਂ ਸੀ ਪਤਾ ਲੱਗ ਸਕਿਆ। ਇਸ ਸਬੰਧ ’ਚ ਜਦੋਂ ਸਿਟੀ ਥਾਣਾ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਦੇ ਬਾਰੇ ਸਾਡੇ ਕੋਲ ਕੋਈ ਸ਼ਿਕਾਇਤ ਨਹੀ ਪਹੁੰਚੀ ਅਤੇ ਨਾ ਹੀ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਉਜੜਿਆ ਪਰਿਵਾਰ, ਮਾਂ ਸਣੇ ਇਕ ਸਾਲਾ ਧੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ


author

shivani attri

Content Editor

Related News