ਟਰੇਨ ’ਚੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ, ਸਰਸਾ ਨਦੀ ਦੇ ਪੁਲ ਤੋਂ ਮਿਲੀ ਲਾਸ਼
Thursday, Nov 14, 2024 - 06:40 PM (IST)
![ਟਰੇਨ ’ਚੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ, ਸਰਸਾ ਨਦੀ ਦੇ ਪੁਲ ਤੋਂ ਮਿਲੀ ਲਾਸ਼](https://static.jagbani.com/multimedia/2024_11image_18_40_133880635untitled-28copy.jpg)
ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਵਿਖੇ ਸਰਸਾ ਨਦੀ (ਘਨੌਲੀ) ਦੇ ਪੁਲ ’ਤੇ ਚਲਦੀ ਰੇਲ ਗੱਡੀ ਵਿਚੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਂਕੀ ਰੂਪਨਗਰ ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਸਾ ਨਦੀ ਦੇ ਪੁਲ 'ਤੇ ਤਾਇਨਾਤ ਗਾਰਦ ਦੇ ਜਵਾਨਾਂ ਨੇ ਸੂਚਨਾ ਦਿੱਤੀ ਸੀ ਕਿ ਸਰਸਾ ਨਦੀ ਦੇ ਪੁਲ ’ਤੇ ਕਿਸੇ ਵਿਅਕਤੀ ਦੀ ਲਾਸ਼ ਲਟਕੀ ਪਈ ਹੈ।
ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
ਉਨ੍ਹਾਂ ਦੱਸਿਆ ਕਿ ਜਦੋਂ ਉਹ ਆਰ. ਪੀ. ਐੱਫ਼. ਦੇ ਏ. ਐੱਸ. ਆਈ. ਦੇਵ ਰਾਜ ਅਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਖੇਮ ਸਿੰਘ ਅਤੇ ਹੈੱਡ ਕਾਂਸਟੇਬਲ ਸਿਧਾਰਥ ਸਮੇਤ ਮੌਕੇ ’ਤੇ ਪੁੱਜੇ ਤਾਂ ਨੌਜਵਾਨ ਦੀ ਲਾਸ਼ ਨੂੰ ਵੇਖ ਕੇ ਜਾਪਦਾ ਸੀ ਕਿ ਉਸ ਦੀ ਮੌਤ ਕਿਸੇ ਅਣਪਛਾਤੀ ਸਵਾਰੀ ਗੱਡੀ ਵਿਚੋਂ ਡਿੱਗਣ ਕਾਰਨ ਹੋਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾ ਹੋ ਸਕਣ ਕਾਰਨ ਲਾਸ਼ ਨੂੰ 72 ਘੰਟੇ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਖ਼ੂਬ ਵਾਇਰਲ ਹੋ ਰਹੀਆਂ ਨੇ ਜਲੰਧਰ ਦੀਆਂ ਇਹ ਤਸਵੀਰਾਂ, ਕਲਿੱਕ ਕਰਦੇ ਹੀ ਛੁੱਟਣ ਲੱਗੇ ਲੋਕਾਂ ਦੇ ਪਸੀਨੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8