ਆਰਥਿਕ ਤੰਗੀ ਦੇ ਚੱਲਦਿਆਂ ਵਿਅਕਤੀ ਨੇ ਕੀਤੀ ਖੁਦਕੁਸ਼ੀ

02/23/2020 10:47:43 PM

ਲੋਹੀਆਂ ਖਾਸ,(ਮਨਜੀਤ)- ਲੋਹੀਆਂ ਥਾਣੇ ਅਧੀਨ ਮੰਡ ਏਰੀਏ 'ਚ ਪੈਂਦੇ ਪਿੰਡ ਗੱਟੀ ਰਾਏਪੁਰ ਵਿਖੇ ਆਰਥਿਕ ਤੰਗੀ ਤੇ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ 49 ਸਾਲਾ ਵਿਅਕਤੀ ਵੱਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਰਘਬੀਰ ਸਿੰਘ ਤੇ ਏ. ਐੱਸ. ਆਈ. ਮੋਹਣ ਸਿੰਘ ਵੱਲੋਂ ਦੱਸਿਆ ਗਿਆ ਕਿ ਸੋਹਣ ਸਿੰਘ ਵਾਸੀ ਗੱਟੀ ਰਾਏਪੁਰ ਪੁਲਸ ਨੂੰ ਬਿਆਨ ਦਰਜ਼ ਕਰਵਾਏ ਗਏ ਕਿ ਰਾਤ ਦਾ ਸੁੱਤਾ ਹੋਇਆ ਮੇਰਾ ਪੁੱਤ ਸਰਬਜੀਤ ਸਿੰਘ ਜਦੋਂ ਅੱਜ ਦੁਪਿਹਰ ਤੱਕ ਕਮਰੇ 'ਚੋਂ ਬਾਹਰ ਨਾ ਆਇਆ ਤਾਂ ਮੈਂ ਉਸ ਦੇ ਕਮਰੇ 'ਚ ਗਿਆ ਤਾਂ ਕੀ ਦੇਖਿਆ ਕਿ ਉਸ ਨੇ ਫਾਹਾ ਲਿਆ ਹੋਇਆ ਸੀ। ਮੌਕੇ 'ਤੇ ਮੌਜ਼ੂਦ ਲੋਕਾਂ ਦਾ ਵੀ ਕਹਿਣਾ ਸੀ ਕਿ ਸਰਬਜੀਤ ਸਿੰਘ ਪਿੱਛਲੇ ਲੰਬੇ ਸਮੇਂ ਤੋਂ ਇਕ ਤਾਂ ਆਰਥਿਕ ਤੰਗੀ ਕਾਰਣ ਪ੍ਰੇਸ਼ਾਨ ਸੀ ਦੂਜਾ ਘਰ ਵਿੱਚ ਪਤਨੀ ਨਾਲ ਹੋਏ ਲੜਾਈ ਝਗੜੇ ਕਾਰਣ ਵੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚੱਲਦਿਆਂ ਉਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਮ੍ਰਿਤਕ ਦੀ ਪਤਨੀ ਇਕ ਦਿਨ ਪਹਿਲਾ ਹੀ ਪੇਕੇ ਘਰ ਗਈ ਹੋਈ ਸੀ ਜਦਕਿ ਉਸ ਦੀਆਂ ਦੋ ਲੜਕੀਆਂ ਪਹਿਲਾ ਕਿਸੇ ਰਿਸ਼ਤੇਦਾਰ ਦੇ ਰਹਿੰਦੀਆਂ ਹੈ ਤੇ ਪੁੱਤ ਮਲੇਸ਼ੀਆਂ ਗਿਆ ਹੋਇਆ ਹੈ। 

ਮਰਨ ਤੋਂ ਪਹਿਲਾ 30 ਸੈਕਿੰਡ ਦੀ ਬਣਾਈ ਵੀਡੀਓ
ਮ੍ਰਿਤਕ ਸਰਬਜੀਤ ਸਿੰਘ ਵੱਲੋਂ ਫਾਹਾ ਲੈਣ ਤੋਂ ਪਹਿਲਾ ਇਕ 30 ਕੁ ਸੈਕਿੰਡ ਦੀ ਵੀਡੀਓ ਵੀ ਬਣਾਈ ਗਈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ '' ਜਸਵੀਰ ਤੂੰ ਚੰਗਾ ਨਹੀਂ ਕੀਤਾ.. ਤੈਨੂੰ ਕੀ ਬਿਮਾਰੀ ਪਈ ਚੰਗੇ ਭਲੇ ਆ ਨੂੰ.. ਸਰਟੀਫਿਕੇਟ ਲਿਜਾਣੇ ਸੀ ਉਦਾਂ ਲੈ ਜਾਂਦੀ ਨਿਆਣਿਆ ਦੇ.. ਮੇਰੀਆਂ ਵੀ ਤਾਂ ਕੁੜੀਆਂ ਹੈ ਮੈ ਕਿਹੜਾ ਸਰਟੀਫਿਕੇਟ ਰੱਖ ਲੈਣੇ ਸੀ ਉਨ੍ਹਾਂ ਦੇ.. ਸਾਰੇ ਕੱਪੜੇ ਲੀੜੇ ਇੱਥੇ ਛੱਡ ਗਈ ਏ ਇਕ ਸੂਟ ਲੈ ਗਈ ਏ... ਏਦਾਂ ਥੋੜੀ ਗੱਲ ਹੁੰਦੀ ਏ ਤੂੰ ਮਰਨ ਪਈ ਸੀ ਤੇਰੀ ਦਵਾਈ ਦੇ ਕਰਕੇ ਮੈਂ ਕਿਸੇ ਕੋਲੋਂ ਪੈਸੇ ਫੜਕੇ ਆਪਾਂ ਤੇਰੀ ਦਵਾਈ ਲੈਣ ਗਏ.. '' ਉਕਤ 30 ਕੁ ਸੈਕਿੰਡ ਦੀ ਵੀਡੀਓ 'ਚ ਉਹ ਕਿਸੇ ਜਸਵੀਰ ਨਾਮਕ ਵਿਅਕਤੀ 'ਤੇ ਰੋਸ ਜਤਾਉਂਦਾ ਹੋਇਆ ਨਜ਼ਰ ਆ ਰਿਹਾ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੋਹਣ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰਦੇ ਹੋਏ ਲਾਸ਼ ਪੋਸਟਮਾਰਟਮ ਲਈ ਨਕੋਦਰ ਸਿਵਲ ਹਸਪਤਾਲ ਭੇਜ ਦਿੱਤੀ ਗਈ ਜਿਸ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ।    


Bharat Thapa

Content Editor

Related News