4 ਗ੍ਰਾਮ ਹੈਰੋਇਨ ਅਤੇ 17 ਹਜ਼ਾਰ ਡਰੱਗ ਮਨੀ ਸਮੇਤ ਇਕ ਵਿਅਕਤੀ ਕਾਬੂ

Saturday, Jul 27, 2024 - 06:29 PM (IST)

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)-ਥਾਣਾ ਸਿਟੀ ਬਲਾਚੌਰ ਪੁਲਸ ਪਾਰਟੀ ਵੱਲੋਂ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਅਤੇ 17 ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ . ਬਲਜਿੰਦਰ ਕੁਮਾਰ ਨੇ ਦੌਰਾਨੇ ਗਸ਼ਤ ਭੁੱਲੇਖਾ ਚੌਂਕ (ਗੜ੍ਹੀ ਕਾਨੂੰਗੋਆ) ਪਹੁੰਚੇ ਤਾਂ ਇਕ ਨੌਜਵਾਨ ਨੇ ਪੁਲਸ ਪਾਰਟੀ ਨੂੰ ਵੇਖ ਕੇ ਲਿਫ਼ਾਫ਼ਾ ਸੁੱਟ ਦਿੱਤਾ।

ਏ. ਐੱਸ. ਆਈ . ਬਲਜਿੰਦਰ ਕੁਮਾਰ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨ ਨੂੰ ਕਾਬੂ ਕੀਤਾ ਤਾਂ ਲਿਫ਼ਾਫ਼ੇ ’ਚੋਂ 4 ਗ੍ਰਾਮ ਹੈਰਇਨ ਬਰਾਮਦ ਕੀਤੀ। ਹੋਰ ਤਾਲਾਸ਼ੀ ਲਈ ਤਾਂ ਉਸ ਕੋਲੋ 17 ਹਜ਼ਾਰ ਰੁਪਏ ਡਰੱਗਜ ਮਨੀ ਵੀ ਬਰਾਮਦ ਹੋਈ। ਥਾਣਾ ਮੁਖੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਕਥਿਤ ਮੁਲਜ਼ਮ ਦੀ ਪਛਾਣ ਲਖਵੀਰ ਸਿੰਘ ਲੱਕੀ ਵਾਰਡ ਨੰਬਰ 02 ਬਲਾਚੌਰ ਵੱਜੋਂ ਕੀਤੀ ਗਈ, ਜਿਹੜਾ ਕਿ ਖ਼ੁਦ ਵੀ ਨਸ਼ੇ ਦਾ ਆਦੀ ਹੈ ਅਤੇ ਸਪਲਾਈ ਵੀ ਕਰਦਾ ਦੱਸਿਆ ਜਾਂਦਾ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਮਸ਼ਹੂਰ ਇੰਪੀਰੀਅਲ ਮੈਡੀਕਲ ਹਾਲ 'ਚ ਦਿਨ-ਦਿਹਾੜੇ ਹਥਿਆਰਾਂ ਦੇ ਜ਼ੋਰ 'ਤੇ ਮਾਰਿਆ ਡਾਕਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News