ਪਿੰਡ ਕੰਧਾਲਾ ਸ਼ੇਖਾਂ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Wednesday, Sep 30, 2020 - 01:52 PM (IST)

ਪਿੰਡ ਕੰਧਾਲਾ ਸ਼ੇਖਾਂ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਟਾਂਡਾ ਉੜਮੁੜ(ਮੋਮੀ,ਪੰਡਿਤ)-ਪਿੰਡ ਕੰਧਾਲਾ ਸ਼ੇਖਾਂ ਵਿਖੇ ਇੱਕ ਵਿਅਕਤੀ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਨਿਰਮਲ ਸਿੰਘ(45) ਪੁੱਤਰ ਸੁਰਜੀਤ ਸਿੰਘ ਵਜੋਂ ਹੋਈ। ਟਾਂਡਾ ਪੁਲਸ ਨੇ ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ। ਪੁਲਸ ਕੋਲ ਦਰਜ ਕਰਵਾਏ ਗਏ ਆਪਣੇ ਬਿਆਨਾਂ 'ਚ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਿਰਮਲ ਸਿੰਘ ਪੈਪਸੂ ਰੋਡ 'ਚ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਨੌਕਰੀ ਪੱਕੀ ਨਾ ਹੋਣ ਕਾਰਨ ਟੈਨਸ਼ਨ 'ਚ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਦੇ ਪਤੀ ਨੇ ਘਰ ਦੀ ਛੱਤ ਨਾਲ ਲੱਗੇ ਗਾਰਡਰ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ। ਟਾਂਡਾ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟ ਮਾਰਟਮ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।


author

Aarti dhillon

Content Editor

Related News