ਜਲੰਧਰ ਵਾਸੀ ਸਾਵਧਾਨ: ਸ਼ਹਿਰ ''ਚ ਐਕਟਿਵ ਹੋਇਆ ਪ੍ਰੋਫੈਸ਼ਨਲ ਕਾਰ ਚੋਰ ਗਿਰੋਹ, ਕਰ ਰਿਹੈ ਵੱਡੀਆਂ ਵਾਰਦਾਤਾਂ

06/08/2023 12:49:49 PM

ਜਲੰਧਰ (ਜ.ਬ.)– ਸ਼ਹਿਰ ਵਿਚ ਫਿਰ ਤੋਂ ਪ੍ਰੋਫੈਸ਼ਨਲ ਚੋਰ ਗਿਰੋਹ ਐਕਟਿਵ ਹੋ ਚੁੱਕਾ ਹੈ। ਕਈ ਥਾਵਾਂ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਸ ਗਿਰੋਹ ਦੇ ਮੈਂਬਰਾਂ ਨੇ ਕਾਲੀਆ ਕਾਲੋਨੀ ਵਿਚ 2 ਹਾਂਡਾ ਸਿਟੀ ਕਾਰਾਂ ਦਾ ਇਕ ਮਿੰਟ ਵਿਚ ਲਾਕ ਖੋਲ੍ਹਿਆ ਅਤੇ ਸਟਾਰਟ ਕਰਕੇ ਲੈ ਗਏ। ਇਹ ਚੋਰ ਆਲਟੋ ਆਈ-10 ਕਾਰ ਵਿਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ। ਕਾਰ ਦਾ ਲਾਕ ਖੋਲ੍ਹਣ ਵਾਲੇ ਚੋਰ ਨੇ ਪਰਨੇ ਨਾਲ ਆਪਣਾ ਸਿਰ ਅਤੇ ਮੂੰਹ ਢਕਿਆ ਹੋਇਆ ਸੀ। ਜ਼ਿਆਦਾਤਰ ਅਜਿਹੇ ਪਰਨੇ ਹਰਿਆਣਾ ਦੇ ਲੋਕ ਹੀ ਵਰਤੋਂ ਕਰਦੇ ਹਨ ਪਰ ਹੁਣ ਪੰਜਾਬ ਦੇ ਲੋਕ ਵੀ ਇਸ ਨੂੰ ਵਰਤਣ ਲੱਗੇ ਹਨ।

PunjabKesari

ਜਾਣਕਾਰੀ ਦਿੰਦੇ ਤ੍ਰੇਹਣ ਕਾਰ ਬਾਜ਼ਾਰ ਦੇ ਮਾਲਕ ਚੇਤਨ ਤ੍ਰੇਹਣ ਵਾਸੀ ਕਾਲੀਆ ਕਾਲੋਨੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਹ ਜਦੋਂ ਬਾਹਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਹਾਂਡਾ ਸਿਟੀ ਕਾਰ ਗਾਇਬ ਸੀ। ਉਨ੍ਹਾਂ ਨੇ ਜਦੋਂ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਵੇਖਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਸਫੈਦ ਰੰਗ ਦੀ ਆਲਟੋ ਆਈ-10 ਕਾਰ ਆ ਕੇ ਰੁਕੀ, ਜਿਸ ਦੀਆਂ ਲਾਈਟਾਂ ਬੰਦ ਸਨ। ਕਾਰ ਦੀ ਪਿੱਛੇ ਵਾਲੀ ਸੀਟ ਤੋਂ ਇਕ ਨੌਜਵਾਨ ਉਤਰਿਆ ਅਤੇ ਸਿਰਫ 30 ਸੈਕਿੰਡਾਂ ਵਿਚ ਉਨ੍ਹਾਂ ਦੀ ਗੱਡੀ ਦਾ ਲਾਕ ਖੋਲ੍ਹ ਕੇ ਸਟਾਰਟ ਕਰਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ

PunjabKesari

ਇਸੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿੰਦੇ ਪਰਿਵਾਰ ਦੀ ਵੀ ਹਾਂਡਾ ਸਿਟੀ ਕਾਰ ਚੋਰੀ ਹੋ ਗਈ ਹੈ। ਉਹ ਕਾਰ ਵੀ ਉਕਤ ਚੋਰਾਂ ਨੇ ਚੋਰੀ ਕੀਤੀ ਅਤੇ ਉਸ ਕਾਰ ਨੂੰ ਚੋਰੀ ਕਰਦੇ ਹੋਏ ਵੀ ਉਹ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ। ਚੇਤਨ ਨੇ ਦੱਸਿਆ ਕਿ 10 ਦਿਨ ਪਹਿਲਾਂ ਵੀ ਉਕਤ ਚੋਰ ਉਨ੍ਹਾਂ ਦੀ ਥਾਰ ਗੱਡੀ ਚੋਰੀ ਕਰਨ ਆਏ ਸਨ। ਉਨ੍ਹਾਂ ਨੇ ਥਾਰ ਦਾ ਲਾਕ ਤਾਂ ਖੋਲ੍ਹ ਲਿਆ ਪਰ ਉਸ ਨੂੰ ਸਟਾਰਟ ਨਹੀਂ ਕਰ ਸਕੇ ਅਤੇ ਉਸੇ ਤਰ੍ਹਾਂ ਹੀ ਗੱਡੀ ਨੂੰ ਖੁੱਲ੍ਹਾ ਛੱਡ ਕੇ ਚਲੇ ਗਏ ਸਨ। ਥਾਣਾ ਨੰਬਰ 1 ਵਿਚ ਦੋਵਾਂ ਗੱਡੀਆਂ ਦੇ ਮਾਲਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 


shivani attri

Content Editor

Related News