4 ਸਾਲ ਇਕੱਠੇ ਰਹਿਣ ਮਗਰੋਂ ਸਹੇਲੀ ਨੇ ਕੀਤੀ ਦਗੇਬਾਜ਼ੀ, ਜਾਂਦੇ ਸਮੇਂ ਕਰ ਦਿੱਤਾ ਵੱਡਾ ਕਾਂਡ

Monday, Aug 05, 2024 - 01:02 PM (IST)

ਦਸੂਹਾ (ਝਾਵਰ)- ਦਸੂਹਾ ਵਿਖੇ ਸਹੇਲੀ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਦਸੂਹਾ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੂਹਾ ਦੇ ਪਿੰਡ ਨਿਹਾਲਪੁਰ ਦੀ ਵਾਸੀ ਦਿਲਦੀਪ ਢੱਟ ਪੁੱਤਰੀ ਅਮਰਨਾਥ ਨੇ ਲਿਖਤੀ ਬਿਆਨ ਵਿੱਚ ਕਿਹਾ ਕਿ 4 ਸਾਲ ਪਹਿਲਾਂ ਉਸ ਦੀ ਦੋਸਤੀ ਸਹੇਲੀ ਵਰਸ਼ਾ ਜੋਹਰ ਪੁੱਤਰੀ ਮੋਹਣ ਲਾਲ ਵਾਸੀ ਵੈਸਟ ਦਿੱਲੀ ਨਾਲ ਹੋ ਗਈ ਸੀ ਅਤੇ ਉਹ ਉਸ ਦੇ ਕੋਲ ਨਿਹਾਲਪੁਰ ਵਿੱਚ ਰਹਿਣ ਲੱਗ ਪਈ ਸੀ ਪਰ ਜਾਣ ਲੱਗਿਆ ਵਰਸ਼ਾ ਜੋਹਰ ਉਸ ਦਾ ਪਾਸਪੋਰਟ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਈ। ਉਨ੍ਹਾਂ ਦੱਸਿਆ ਕਿ ਜਾਂਚ ਕਰਨ ਉਪਰੰਤ ਵਰਸ਼ਾ ਜੋਹਰ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ASI ਨੇ ਧੀ ਨੂੰ ਕੈਨੇਡਾ ਭੇਜਣ ਲਈ ਇੰਡੋ ਸਟਾਰ ਦੇ ਮਾਲਕ ਨੂੰ ਦਿੱਤੇ ਲੱਖਾਂ ਰੁਪਏ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News