ਸ਼ਾਰਟ ਸਰਕਟ ਕਾਰਨ ਕਾਲਜ ਦੇ ਦਫ਼ਤਰ ’ਚ ਲੱਗੀ ਅੱਗ
Saturday, May 06, 2023 - 01:05 PM (IST)

ਨਡਾਲਾ (ਸ਼ਰਮਾ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਬੀਤੀ ਰਾਤ ਬਾਰਿਸ਼ ਦਰਮਿਆਨ ਬਿਜਲੀ ਦੀ ਸਪਲਾਈ ਦੇ ਸ਼ਾਰਟ ਸਰਕਟ ਹੋਣ ’ਤੇ ਦਫ਼ਤਰ ’ਚ ਪਏ ਕੁਝ ਸਮਾਨ ਅਤੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫਾਈਲਾਂ ਸੜ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਗਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਹੋਏ ਘਟਨਾਕ੍ਰਮ ਦੋਰਾਨ ਦਫ਼ਤਰ ਵਿਚ ਪਏ (ਐੱਨ. ਏ. ਏ. ਸੀ., ਆਈ. ਕਿਊ. ਏ. ਸੀ., ਐੱਨ. ਸੀ. ਸੀ., ਲੈਸਨ ਪਲਾਨ 2019-2023 ਤੱਕ), ਲਾਈਟਾਂ, ਏ. ਸੀ., ਕੁਰਸੀਆਂ, ਪ੍ਰਿੰਟਰ, ਪ੍ਰਿੰਸੀਪਲ ਟੇਬਲ, ਕਾਰਨਰ, ਟੈਲੀਫੋਨ ਅਤੇ ਹੋਰ ਸਮਾਨ ਅੱਗ ਦੀ ਲਪੇਟ ’ਚ ਆਉਣ ਨਾਲ ਸੜ ਗਿਆ।