ਰੂਪਨਗਰ ਵਿਖੇ ਘਰ ''ਚ ਸਿਲੰਡਰ ਨੂੰ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

Thursday, Jan 11, 2024 - 01:24 PM (IST)

ਰੂਪਨਗਰ ਵਿਖੇ ਘਰ ''ਚ ਸਿਲੰਡਰ ਨੂੰ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ਰੂਪਨਗਰ (ਕੈਲਾਸ਼)- ਮੁਹੱਲਾ ਚਾਰ ਹੱਟੀਆਂ ’ਚ ਬੁੱਧਵਾਰ ਇਕ ਸਿਲੰਡਰ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਲੋਕਾਂ ’ਚ ਹਫ਼ੜਾ-ਤਫ਼ੜੀ ਮਚ ਗਈ ਪਰ ਦੂਜੇ ਪਾਸੇ ਮੁਹੱਲਾ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਸੂਝ-ਬੂਝ ਨਾਲ ਅੱਗ ’ਤੇ ਜਲਦੀ ਹੀ ਕਾਬੂ ਪਾ ਲਿਆ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਲਗਭਗ 5 ਵਜੇ ਜਦ ਇਕ ਘਰ ਦਾ ਮੈਂਬਰ ਸਿਲੰਡਰ ਦੀ ਪਾਈਪ ਬਦਲਣ ਲੱਗਾ ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ, ਜਿਸ ਨਾਲ ਲੋਕਾਂ ’ਚ ਹਫ਼ੜਾ-ਦਫ਼ੜੀ ਮਚ ਗਈ। 

ਇਹ ਵੀ ਪੜ੍ਹੋ : ਮਾਨਸਾ 'ਚ ਵੱਡੀ ਵਾਰਦਾਤ, ਦਿਓਰ-ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਇਸ ਮੌਕੇ ਫਾਇਰ ਬ੍ਰਿਗੇਡ ਦਫਤਰ ’ਚ ਹਾਦਸੇ ਦੀ ਸੂਚਨਾ ਦਿੱਤੀ ਗਈ । ਗੱਡੀ ਤਾਂ ਉੱਥੇ ਤੁਰੰਤ ਪਹੁੰਚ ਗਈ ਪਰ ਮੁਹੱਲੇ ਦੀਆਂ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਉਕਤ ਘਟਨਾ ਸਥਾਨ ਤਕ ਨਹੀਂ ਜਾ ਸਕੀ ਜਿਸ ਕਾਰਨ ਮੁਹੱਲੇ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਅਤੇ ਸੂਝ ਬੂਝ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਉਕਤ ਘਟਨਾ ’ਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਕੁਝ ਸਾਮਾਨ ਸੜ ਗਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀਆਂ ਰੈਲੀਆਂ 'ਤੇ ਰਾਜਾ ਵੜਿੰਗ ਦੀ ਖੁੱਲ੍ਹ ਕੇ ਨਾਰਾਜ਼ਗੀ ਆਈ ਬਾਹਰ, ਦਿੱਤੀ ਖੁੱਲ੍ਹੀ ਚੁਣੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News