ਕਬੂਲਪੁਰ ’ਚ ਮਾਮੂਲੀ ਵਿਵਾਦ ਨੂੰ ਲੈ ਕੇ ਹੋਈ ਖ਼ੂਨੀ ਝੜਪ
Wednesday, Sep 13, 2023 - 03:31 PM (IST)

ਜਲੰਧਰ (ਸੁਨੀਲ)- ਜਲੰਧਰ ਦੇ ਪਿੰਡ ਕਬੂਲਪੁਰ ਵਿਖੇ ਮਾਮੂਲੀ ਝਗੜੇ ਨੂੰ ਲੈ ਕੇ ਖ਼ੂਨੀ ਟਕਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰਜੀਤ ਕੁਮਾਰ ਪੁੱਤਰ ਜਗੀਰ ਚੰਦ ਵਾਸੀ ਕਬੂਲਪੁਰ ਨੇ ਦੱਸਿਆ ਕਿ ਉਸ ਦੇ ਗੁਆਂਢੀ ਬਲਬੀਰ ਕੁਮਾਰ ਅਤੇ ਉਸ ਦੇ ਲੜਕੇ ਸੰਨੀ ਨੇ ਰਾਤ ਕਰੀਬ 2 ਵਜੇ ਉਸ ’ਤੇ ਹਮਲਾ ਕਰ ਦਿੱਤਾ। ਸੁਰਜੀਤ ਕੁਮਾਰ ਨੇ ਦੱਸਿਆ ਕਿ ਬਲਬੀਰ ਕੁਮਾਰ ਦੇਰ ਰਾਤ ਕੰਧ 'ਤੇ ਕੰਮ ਕਰ ਰਿਹਾ ਸੀ, ਜਿਸ ਦਾ ਬਹੁਤ ਰੌਲਾ ਪੈ ਰਿਹਾ ਸੀ। ਇਸ ’ਤੇ ਉਸ ਨੇ ਰਾਤ ਨੂੰ ਕੰਮ ਬੰਦ ਕਰਨ ਲਈ ਕਿਹਾ।
ਇਸ ’ਤੇ ਬਲਬੀਰ ਅਤੇ ਉਸ ਦੇ ਲੜਕੇ ਸੰਨੀ ਨੇ ਗੁੱਸੇ 'ਚ ਆ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਸਿਰ ਅਤੇ ਗਿੱਟੇ 'ਤੇ ਟਾਂਕੇ ਲੱਗੇ। ਸੁਰਜੀਤ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਪਿੰਡ ਦੇ ਪੰਚ ਨੂੰ ਮੌਕੇ ’ਤੇ ਬੁਲਾਇਆ ਅਤੇ ਜਦੋਂ ਪੰਚ ਨੇ ਗੁਆਂਢੀਆਂ ਨਾਲ ਝਗੜੇ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਸੁਰਜੀਤ ਨੇ ਦੱਸਿਆ ਕਿ ਉਸ ਦੇ ਗੁਆਂਢੀ ਹਰ ਰਾਤ ਕੰਧ ’ਤੇ ਕੰਮ ਕਰਦੇ ਹਨ ਅਤੇ ਕੰਧ ਨਾਲ ਕੋਈ ਚੀਜ਼ ਟਕਰਾਉਣ ਕਾਰਨ ਉੱਚੀ-ਉੱਚੀ ਆਵਾਜ਼ਾਂ ਆਉਂਦੀਆਂ ਹਨ, ਜੋ ਉਸ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਇਸ ਸਬੰਧੀ ਸਬੰਧਤ ਥਾਣੇ ਦੇ ਐੱਸ. ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਸ਼ਿਕਾਇਤ ਮਿਲੀ ਹੈ। ਇਸ ’ਤੇ ਉਹ ਮੁਲਜ਼ਮ ਦੇ ਘਰ ਗਿਆ ਪਰ ਉਹ ਘਰ ਨਹੀਂ ਮਿਲਿਆ।
ਇਹ ਵੀ ਪੜ੍ਹੋ- ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ