ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਭੁਲੱਥ ਤੋਂ ਧਾਰਮਿਕ ਅਸਥਾਨਾਂ ਲਈ 5ਵੀਂ ਬੱਸ ਰਵਾਨਾ

Monday, Feb 05, 2024 - 03:25 PM (IST)

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਭੁਲੱਥ ਤੋਂ ਧਾਰਮਿਕ ਅਸਥਾਨਾਂ ਲਈ 5ਵੀਂ ਬੱਸ ਰਵਾਨਾ

ਭੁਲੱਥ (ਰਜਿੰਦਰ)- ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਭੁਲੱਥ ਤੋਂ ਪੰਜਵੀਂ ਵਿਸ਼ੇਸ਼ ਬੱਸ ਸ਼ਰਧਾਲੂਆਂ ਨੂੰ ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਸ੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਵਾਉਣ ਲਈ ਰਵਾਨਾ ਹੋਈ। ਬੱਸ ਨੂੰ ਹਰੀ ਝੰਡੀ ਦੇਣ ਦੀ ਰਸਮ ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਨਿਭਾਈ। ਉਨ੍ਹਾਂ ਨਾਲ ਪਾਰਟੀ ਦੇ ਬਲਾਕ ਪ੍ਰਧਾਨਾਂ ਵਿਚ ਲਖਵਿੰਦਰ ਸਿੰਘ ਲੱਖਾ ਨੰਬਰਦਾਰ, ਰਸਪਾਲ ਸ਼ਰਮਾ ਤੇ ਜਗਤਾਰ ਸਿੰਘ ਖੱਦਰ ਵੀ ਮੌਜੂਦ ਸਨ। 

ਗੱਲਬਾਤ ਕਰਦਿਆਂ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪੰਜਾਬ ਸਰਕਾਰ ਵਲੋਂ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਅਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਜਿਸ ਦੇ ਤਹਿਤ ਭੁਲੱਥ ਤੋਂ ਪਹਿਲਾਂ ਚਾਰ ਬੱਸਾਂ ਸ਼ਰਧਾਲੂਆ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਲੈ ਕੇ ਗਈਆਂ ਹਨ ਅਤੇ ਅੱਜ ਭੁਲੱਥ ਤੋਂ ਪੰਜਵੀਂ ਬੱਸ ਨੂੰ ਰਵਾਨਾ ਕੀਤਾ ਗਿਆ ਹੈ। ਇਹ ਬੱਸ ਅੱਜ ਮਾਤਾ ਚਿੰਤਪੁਰਨੀ ਮੰਦਰ (ਹਿਮਾਚਲ ਪ੍ਰਦੇਸ਼) ਅਤੇ ਮਾਤਾ ਜਵਾਲਾ ਜੀ ਤੋਂ ਹੁੰਦੀ ਹੋਈ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗੀ । ਜਿਥੇ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆ ਦੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਕੱਲ੍ਹ 6 ਫਰਵਰੀ ਨੂੰ ਇਹ ਬੱਸ ਮਾਤਾ ਨੈਣਾ ਦੇਵੀ ਤੋਂ ਹੁੰਦੀ ਹੋਈ ਵਾਪਸ ਪਰਤੇਗੀ। 

ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਉਨ੍ਹਾਂ ਦਸਿਆ ਕਿ ਇਸ ਬੱਸ ਵਿਚ 43 ਸ਼ਰਧਾਲੂ ਯਾਤਰਾ 'ਤੇ ਗਏ ਹਨ। ਹਰੇਕ ਯਾਤਰੀ ਨੂੰ ਲੋੜੀਂਦੇ ਸਾਮਾਨ ਦੀ ਕਿੱਟ ਵੀ ਦਿੱਤੀ ਗਈ ਹੈ। ਉਨ੍ਹਾਂ ਹੋਰ ਦਸਿਆ ਕਿ ਭੁਲੱਥ ਤੋਂ ਹਰੇਕ ਮਹੀਨੇ ਦੋ ਬੱਸਾਂ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਉਣ ਲਈ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ  ਨੰਬਰਦਾਰ ਨਿਸ਼ਾਨ ਸਿੰਘ ਹੁੰਦਲ, ਤਜਿੰਦਰਪਾਲ ਸਿੰਘ ਪੀ. ਏ, ਨਿਰਮਲ ਸਿੰਘ ਗੋਰਾਇਆ, ਅਮਰਜੀਤ ਬੱਬੀ ਬੇਗੋਵਾਲ, ਅਮਾਨੀਅਲ ਮਾਨ ਰਾਜਪੁਰ, ਬਲਵਿੰਦਰ ਸਿੰਘ ਕਮਰਾਏ, ਪ੍ਰੀਤਮ ਸਿੰਘ ਬਗਵਾਨਪੁਰ, ਠਾਕੁਰ ਨਰਾਇਣ ਸਿੰਘ, ਸੁਰਿੰਦਰ ਸਿੰਘ ਨੰਗਲ ਲੁਬਾਣਾ, ਮਲਕੀਤ ਸਿੰਘ ਚੀਮਾ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਪੁਲਸ ਅਫ਼ਸਰ ਦਾ ਘਰ, ਪੁੱਤ ਦੀ ਓਵਰਡੋਜ਼ ਨਾਲ ਮੌਤ, ਗਮ 'ਚ ਪਤਨੀ ਤੇ ਖ਼ੁਦ ਵੀ ਤੋੜ ਗਿਆ ਦਮ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

shivani attri

Content Editor

Related News