ਫਗਵਾੜਾ ਬਾਈਪਾਸ ’ਤੇ ਮੋਟਰਸਾਈਕਲ ਸਵਾਰ 5 ਅਣਪਛਾਤਿਆਂ ਨੇ ਵਿਅਕਤੀ ਨੂੰ ਲੁੱਟਿਆ, ਫਰਾਰ

Sunday, Feb 11, 2024 - 02:47 PM (IST)

ਫਗਵਾੜਾ ਬਾਈਪਾਸ ’ਤੇ ਮੋਟਰਸਾਈਕਲ ਸਵਾਰ 5 ਅਣਪਛਾਤਿਆਂ ਨੇ ਵਿਅਕਤੀ ਨੂੰ ਲੁੱਟਿਆ, ਫਰਾਰ

ਫਗਵਾੜਾ (ਜਲੋਟਾ)-ਫਗਵਾੜਾ-ਚੰਡੀਗੜ੍ਹ ਬਾਈਪਾਸ ’ਤੇ ਪਿੰਡ ਮੇਹਟਾਂ ਨੇੜੇ ਮੋਟਰਸਾਈਕਲ ’ਤੇ ਸਵਾਰ ਜਲੰਧਰ ਤੋਂ ਅੰਬਾਲਾ ਆਪਣੇ ਘਰ ਜਾ ਰਹੇ ਇਕ ਨੌਜਵਾਨ ਨੂੰ 3 ਮੋਟਰਸਾਈਕਲਾਂ ’ਤੇ ਆਏ 5 ਅਣਪਛਾਤੇ ਲੁਟੇਰਿਆਂ ਵੱਲੋਂ ਫਿਲਮੀ ਸਟਾਈਲ ’ਚ ਉਸ ਦੀ ਸੜਕ ’ਤੇ ਕੁੱਟ-ਮਾਰ ਕਰਦੇ ਹੋਏ ਉਸ ਦਾ ਮੋਟਰਸਾਈਕਲ, ਪਰਸ, ਮੋਬਾਈਲ ਅਤੇ ਹੋਰ ਕੀਮਤੀ ਸਾਮਾਨ ਲੁੱਟਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ।

ਜਾਣਕਾਰੀ ਅਨੁਸਾਰ ਮਨੀਸ਼ ਪੁੱਤਰ ਰਾਜੇਸ਼ ਸ਼ਰਮਾ ਵਾਸੀ ਕ੍ਰਿਸ਼ਨਾ ਕਾਲੋਨੀ ਨੇੜੇ ਸਿਵਲ ਹਸਪਤਾਲ ਨਰਾਇਣਗੜ੍ਹ ਅੰਬਾਲਾ, ਹਰਿਆਣਾ ਨੇ ਥਾਣਾ ਸਦਰ ਫਗਵਾੜਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਖੁਲਾਸਾ ਕੀਤਾ ਹੈ ਕਿ 3 ਮੋਟਰਸਾਈਕਲਾਂ ’ਤੇ ਸਵਾਰ 5 ਅਣਪਛਾਤੇ ਲੁਟੇਰਿਆਂ ਨੇ ਉਸ ਦੀ ਸੜਕ ’ਤੇ ਕੁੱਟ-ਮਾਰ ਕਰਦੇ ਹੋਏ ਉਸ ਨਾਲ ਲੁੱਟ-ਖੋਹ ਕੀਤੀ ਹੈ। ਘਟਨਾ ਤੋਂ ਬਾਅਦ ਮੁਲਜ਼ਮ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ। ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ 5 ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 379 ਬੀ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਲੁਟੇਰਿਆਂ ਦੀ ਪਛਾਣ ਨਹੀਂ ਕਰ ਸਕੀ ਹੈ ਅਤੇ ਨਾ ਹੀ ਪੁਲਸ ਨੂੰ ਇਸ ਮਾਮਲੇ ’ਚ ਕੋਈ ਮਹੱਤਵਪੂਰਨ ਲੀਡਸ ਆਦਿ ਮਿਲੀਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


author

Aarti dhillon

Content Editor

Related News