ਅਫ਼ੀਮ ਤਸਕਰੀ ਦੇ ਸਰਗਨਾ ਦੀ ਪ੍ਰੇਮਿਕਾ ਸਣੇ 5 ਗ੍ਰਿਫ਼ਤਾਰ, ਇੰਝ ਨਿਭਾਈ ਪ੍ਰੇਮਿਕਾ ਨੇ ਭੂਮਿਕਾ

03/07/2024 12:56:19 PM

ਜਲੰਧਰ- ਅਫ਼ੀਮ ਤਸਕਰੀ ਦੇ ਇੰਟਰਨੈਸ਼ਨਲ ਰੈਕੇਟ ਨੂੰ ਲੈ ਕੇ ਸੀ. ਆਈ. ਏ. ਸਟਾਫ਼ ਨੇ ਯੂਕੇ ਵਿਚ ਬੈਠੇ ਮੁਨੀਸ਼ ਠਾਕੁਰ ਦੀ ਪ੍ਰੇਮਿਕਾ ਅਮਨ ਵਾਸੀ ਸੰਗਲ ਸੋਹਲ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਗ੍ਰਿਫ਼ਤਾਰ ਦੋਸ਼ੀਆਂ ਵਿਚ ਅਮਨ ਦਾ ਭਰਾ, ਪੁਰਾਣੀ ਦਿੱਲੀ ਦੀ ਰਾਜਵੀਰ ਕਾਲੋਨੀ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ, ਟਾਂਡਾ ਵਾਸੀ ਬਲਿਹਾਰ ਅਤੇ ਬਸਤੀ ਸ਼ੇਖ ਵਾਸੀ ਸਿਕੰਦਰ ਸ਼ਾਮਲ ਹਨ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਅਮਨ ਕੋਰੀਅਰ ਡਿਲਿਵਰੀ ਤੋਂ ਬਾਅਦ ਪੈਸਿਆਂ ਦਾ ਲੈਣ-ਦੇਣ ਕਰਦੀ ਸੀ ਅਤੇ ਇਸ ਕੰਮ ਵਿਚ ਉਸ ਦਾ ਭਰਾ ਸਾਥ ਦਿੰਦਾ ਸੀ। ਅਮਨ ਦੀ ਕਈ ਸਾਲ ਤੋਂ ਮੁਨੀਸ਼ ਨਾਲ ਦੋਸਤੀ ਸੀ। ਮੁਨੀਸ਼ ਵਿਦੇਸ਼ ਤੋਂ ਆਰਡਰ ਲੈ ਕੇ ਡਿਟੇਲ ਅਮਨ ਨੂੰ ਭੇਜਦਾ ਸੀ ਅਤੇ ਇਥੋਂ ਪੈਸਿਆਂ ਦਾ ਲੈਣ-ਦੇਣ ਕਰਦੀ ਸੀ।

ਪੁਲਸ ਨੇ ਦੋਸ਼ੀਆਂ ਨੂੰ ਰਿਮਾਂਡ 'ਤੇ ਲਿਆ ਹੈ। ਪੁਲਸ ਨੇ ਤਿੰਨ ਦਿਨ ਪਹਿਲਾਂ ਦੋ ਕਿਲੋ ਅਫ਼ੀਮ ਨਾਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਵਿਚ ਪਤਾ ਲੱਗਾ ਸੀ ਕਿ ਉਹ ਕੌਮਾਂਤਰੀ ਨਸ਼ਾ ਤਸਕਰੀ ਦੇ ਗਿਰੋਹ ਲਈ ਕੰਮ ਕਰਦੇ ਹਨ ਅਤੇ ਵਿਦੇਸ਼ ਵਿਚ ਦੋ ਕੁਇੰਟਲ ਅਫ਼ੀਮ ਸਪਲਾਈ ਕਰ ਚੁੱਕੇ ਹਨ। ਜਾਂਚ ਅੱਗੇ ਵਧੀ ਤਾਂ ਪੁਲਸ ਨੇ ਮੰਗਲਵਾਰ ਨੂੰ ਪੁਰਾਣੀ ਦਿੱਲੀ ਦੀ ਰਾਜਵੀਰ ਕਾਲੋਨੀ ਵਿਚ ਰਹਿਣ ਵਾਲੇ ਪ੍ਰਮੋਦ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਉਹ ਉਥੇ ਇਨ੍ਹਾਂ ਵੱਲੋਂ ਭੇਜਿਆ ਜਾਣ ਵਾਲਾ ਸਾਮਾਨ ਬਿਨਾਂ ਸਕੈਨਿੰਗ ਦੇ ਕੱਢ ਦਿੰਦਾ ਸੀ। ਬਲਿਹਾਰ ਸਿੰਘ ਅਤੇ ਸਿਕੰਦਰ ਕੋਰੀਅਰ ਕੰਪਨੀ ਨਾਲ ਜੁੜੇ ਸਨ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ

ਇਕ ਮਹੀਨਾ ਪਹਿਲਾਂ ਹੀ ਪ੍ਰਮੋਦ ਨੂੰ ਨੌਕਰੀ ਵਿਚੋਂ ਕੱਢਿਆ ਗਿਆ ਸੀ 
ਪ੍ਰਮੋਦ ਕਸਟਮ ਵਿਭਾਗ ਵਿਚ ਨੌਕਰੀ ਕਰਦਾ ਸੀ। ਇਕ ਮਹੀਨਾ ਪਹਿਲਾਂ ਉਸ ਨੂੰ ਨੌਕਰੀ ਵਿਚੋਂ ਕੱਢ ਦਿੱਤਾ ਸੀ ਪਰ ਉਸ ਦੀ ਅੰਦਰ ਪੂਰੀ ਸੈਟਿੰਗ ਸੀ। ਉਸ ਨੂੰ ਅੈਡਵਾਂਸ ਵਿਚ ਸੂਚਨਾ ਮਿਲ ਜਾਂਦੀ ਸੀ ਕਿ ਕੋਰੀਅਰ ਆ ਰਿਹਾ ਹੈ। ਇਸ ਦੇ ਬਾਅਦ ਉਹ ਸਕੈਨਰ 'ਤੇ ਤਾਇਨਾਤ ਸਟਾਫ਼ ਕੋਲੋਂ ਸੈਟਿੰਗ ਜ਼ਰੀਏ ਕੋਰੀਅਰ ਨੂੰ ਕੱਢਵਾ ਦਿੰਦਾ ਸੀ ਅਤੇ ਉਸ ਨੂੰ ਇਕ ਕੋਰੀਅਰ ਦੇ ਬਦਲੇ ਵਿਚ 10 ਤੋਂ 20 ਹਜ਼ਾਰ ਰੁਪਏ ਮਿਲਦੇ ਸਨ। 

ਇਹ ਵੀ ਪੜ੍ਹੋ:  ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News